ਤੇਲੰਗਾਨਾ— ਤੇਲੰਗਾਨਾ 'ਚ ਪਿਛਲੇ 10 ਦਿਨਾਂ ਦੇ ਅੰਦਰ 24 ਮੋਰਾਂ ਦੀ ਮੌਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਜ਼ਹਿਰੀਲਾ ਚਾਰਾ ਜਾਂ ਬੀਜ ਖਾਣ ਨਾਲ ਹੋਈ ਹੈ। ਵਣ ਵਿਭਾਗ ਦੀ ਟੀਮ ਦਾ ਵੀ ਕਹਿਣਾ ਹੈ ਕਿ ਕਿਸਾਨਾਂ ਨੇ ਕੀਟਨਾਸ਼ਕ ਦਾ ਛਿੜਕਾਅ ਕਰਕੇ ਬੀਜ ਬੀਜੇ ਸਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੀਜਾਂ ਨੂੰ ਖਾਣ ਨਾਲ ਇਨ੍ਹਾਂ ਮੋਰਾਂ ਦੀ ਮੌਤ ਹੋ ਗਈ। ਮੋਰਾਂ ਦੀ ਮੌਤ ਦਾ ਇਹ ਮਾਮਲਾ ਤੇਲੰਗਾਨਾ ਦੇ ਨਾਗਰਕੁਰਨੂਲ ਅਤੇ ਜੋਗੁਲੰਬਾ ਗੜਵਾਲ ਜ਼ਿਲੇ ਦਾ ਹੈ। ਵਣ ਵਿਭਾਗ ਦੀ ਟੀਮ ਮ੍ਰਿਤ ਮੋਰਾਂ ਨੂੰ ਆਪਣੇ ਨਾਲ ਲੈ ਗਈ।
ਬ੍ਰਿਕਸ ਸੰਮੇਲਨ : ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਕੀਤੀ ਮੁਲਾਕਾਤ
NEXT STORY