ਸੂਰਤ- ਸਦੀਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ 'ਚ ਸੋਮਵਾਰ ਨੂੰ ਰਾਮ ਮੰਦਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ। ਜਿਥੇ ਪੂਰੀ ਦੁਨੀਆ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦਾ ਆਨੰਦ ਲੈ ਰਹੀ ਸੀ, ਉਥੇ ਹੀ ਦੂਜੇ ਪਾਸੇ ਹਸਪਤਾਲ 'ਚ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਸਨ। ਜਿਨ੍ਹਾਂ ਲੋਕਾਂ ਦੇਬੱਚਿਆਂ ਨੇ ਜਨਮ ਲਿਆ, ਉਨ੍ਹਾਂ ਲਈ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇਹ ਦਿਨ ਲੋਕਾਂ ਲਈ ਬੇਹੱਦ ਖਾਸ ਸੀ।
ਇਸ ਵਿਚਕਾਰ ਅਯੁੱਧਿਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦਿਨ ਗੁਜਰਾਤ ਦੇ ਸੂਸਤ ਸ਼ਹਿਰ ਵਿਚ ਡਾਇਮੰਡ ਹਸਪਤਾਲ 'ਚ 25 ਬੱਚਿਆਂ ਨੇ ਜਨਮ ਲਿਆ। ਹਸਪਤਾਲ ਵੱਲੋਂ ਇਸ ਖਾਸ ਮੌਕੇ 'ਤੇ ਪੈਦਾ ਹੋਏ ਸਾਰੇ ਬੱਚਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਨਵੇਂ ਜਨਮੇ ਬੱਚਿਆਂ ਨੂੰ ਇਕ ਬੈੱਡ ਉਪਰ ਲਿਟਾਇਆ ਗਿਆ ਹੈ ਅਤੇ ਹਸਪਤਾਲ ਦੇ ਡਾਕਟਰਾਂ-ਸਟਾਫ ਸਣੇ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਤਸਵੀਰ ਵਿਚ ਨਜ਼ਰ ਆ ਰਹੇ ਹਨ।
ਸੰਸਦ ਭਵਨ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਦੇ 140 ਜਵਾਨ ਤਾਇਨਾਤ
NEXT STORY