ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ’ਚ ਪੜ੍ਹਨ ਵਾਲੇ 25 ਬੱਚੇ ਮਿਡ-ਡੇ-ਮੀਲ ਯੋਜਨਾ ਤਹਿਤ ਸਕੂਲ ਅਧਿਕਾਰੀਆਂ ਵੱਲੋਂ ਦਿੱਤੇ ਗਏ ਭੋਜਨ ਨੂੰ ਖਾਣ ਮਗਰੋਂ ਬੀਮਾਰੀ ਹੋ ਗਏ। ਇਹ ਘਟਨਾ ਸ਼ਹਿਰ ਦੇ ਪ੍ਰਾਇਮਰੀ ਸਕੂਲ ’ਚ ਵਾਪਰੀ।
ਸਕੂਲ ’ਚ 148 ਬੱਚਿਆਂ ’ਚੋਂ 121 ਨੇ ਸ਼ੁੱਕਰਵਾਰ ਨੂੰ ਜਮਾਤਾਂ ’ਚ ਹਿੱਸਾ ਲਿਆ ਸੀ। ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਪਰੋਸਿਆ ਗਿਆ ਖਾਣਾ ਬਾਸੀ ਹੋ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਨੇ ਉਦੋਂ ਕੈਟਰਿੰਗ ਏਜੰਸੀ ਨੂੰ ਵਿਦਿਆਰਥੀਆਂ ਨੂੰ ਤਾਜ਼ਾ ਭੋਜਨ ਉਪਲੱਬਧ ਕਰਾਉਣ ਨੂੰ ਕਿਹਾ। ਹਾਲਾਂਕਿ ਖਾਣਾ ਪਕਾਉਣ ਤੋਂ ਪਹਿਲਾਂ ਏਜੰਸੀ ਨੇ ਕੁਝ ਵਿਦਿਆਰਥੀਆਂ ਨੂੰ ਭੋਜਨ ਉਪਲਬਧ ਕਰਾਇਆ। ਉਸ ਭੋਜਨ ਨੂੰ ਖਾਣ ਨਾਲ 25 ਬੱਚੇ ਬੀਮਾਰ ਹੋ ਗਏ।
ਭੋਜਨ ਖਾਣ ਮਗਰੋਂ ਵਿਦਿਆਰਥੀਆਂ ਨੇ ਉਲਟੀ ਅਤੇ ਢਿੱਡ ਖਰਾਬ ਹੋਣ ਦੀ ਸ਼ਿਕਾਇਤ ਕੀਤੀ। ਸ਼ੁਰੂਆਤ ਵਿਚ 8 ਵਿਦਿਆਰਥੀਆਂ ਨੂੰ ਸਰਕਾਰ ਹਸਪਤਾਲ ਲਿਜਾਇਆ ਗਿਆ। ਬਾਅਦ ’ਚ 17 ਹੋਰ ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ। ਓਧਰ ਜ਼ਿਲ੍ਹਾ ਅਧਿਕਾਰੀ ਐੱਸ. ਵੀ. ਕ੍ਰਿਸ਼ਨਾ ਨੇ ਰੈੱਡੀ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹਾਲਤ ਸਥਿਰ ਦੱਸੀ ਹੈ। ਉਨ੍ਹਾਂ ਨੇ ਕਿਹਾ ਕਿ ਖਰਾਬ ਗੁਣਵੱਤਾ ਵਾਲਾ ਖਾਣਾ ਪਰੋਸੇ ਜਾਣ ਕਾਰਨ ਵਿਦਿਆਰਥੀ ਬੀਮਾਰ ਹੋ ਗਏ। ਅਧਿਕਾਰੀਆਂ ਨੇ ਜਾਂਚ ’ਚ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਉੱਚਿਤ ਕਾਰਵਾਈ ਦਾ ਭਰੋਸਾ ਦਿੱਤਾ।
ਬਾਰਡਰ ਜਿੱਥੇ ਪਹਿਲਾਂ ਬਾਰੂਦ ਦੀ ਆਉਂਦੀ ਸੀ ਬਦਬੂ, ਉੱਥੇ ਹੁਣ ਫ਼ਸਲਾ ਦੀ ਆਵੇਗੀ ਖੁਸ਼ਬੂ
NEXT STORY