ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਉੱਤਰੀ-ਪੂਰਬੀ ਦਿੱਲੀ ’ਚ 25 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸ਼ਨੀਵਾਰ ਦੇਰ ਰਾਤ ਡੀ. ਐੱਮ. ਦਫਤਰ ਅਤੇ ਪੁਲਸ ਚੌਕੀ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਵਾਪਰੀ। ਨੌਜਵਾਨ ਦਾ ਕਤਲ 3 ਨੌਜਵਾਨਾਂ- ਆਲਮ, ਬਿਲਾਲ ਅਤੇ ਫੈਜ਼ਾਨ ਵਲੋਂ ਤੇਜ਼ਧਾਰ ਚਾਕੂਆਂ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਕਰ ਦਿੱਤਾ ਗਿਆ। ਤਿੰਨੋਂ ਦੋਸ਼ੀ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ
ਦੋਸ਼ੀ ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਸੜਕ ’ਤੇ ਮੌਜੂਦ ਲੋਕ ਘਬਰਾ ਕੇ ਸੜਕ ਤੋਂ ਭੱਜ ਗਏ ਅਤੇ ਗਲੀਆਂ ਵਿਚ ਲੁਕ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਇਸ ’ਚ ਤਿੰਨ ਮੁੰਡੇ ਚਾਕੂ ਲਹਿਰਾਉਂਦੇ ਹੋਏ ਸੜਕ ਦੇ ਵਿਚਕਾਰ ਮਨੀਸ਼ ਨਾਂ ਦੇ ਨੌਜਵਾਨ ਨੂੰ ਚਾਕੂ ਮਾਰਦੇ ਨਜ਼ਰ ਆਉਂਦੇ ਹਨ। ਓਧਰ ਉੱਤਰੀ-ਪੂਰਬੀ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ ਸੰਜੇ ਕੁਮਾਰ ਸੈਨ ਨੇ ਦੱਸਿਆ ਕਿ ਰਾਤ ਕਰੀਬ 7.40 ਵਜੇ ਸੂਚਨਾ ਮਿਲੀ ਕਿ ਸੁੰਦਰ ਨਗਰੀ ’ਚ 2-3 ਬਦਮਾਸ਼ਾਂ ਨੇ ਇਕ ਨੌਜਵਾਨ ’ਤੇ ਚਾਕੂਆਂ ਨਾਲ ਵਾਰ ਕੀਤਾ ਹੈ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤਾਂ ਵੇਖਿਆ ਕਿ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਉੱਥੇ ਜਾ ਕੇ ਪਤਾ ਲੱਗਾ ਕਿ ਉਕਤ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੁਣੇ ’ਚ 90 ਦੇ ਦਹਾਕੇ ’ਚ ਬਣੇ ਪੁਲ ਨੂੰ ਵਿਸਫੋਟਕ ਨਾਲ ਕੀਤਾ ਗਿਆ ਢਹਿ-ਢੇਰੀ, ਜਾਣੋ ਵਜ੍ਹਾ
ਨੌਜਵਾਨ ਨੂੰ ਮਾਰੇ 50 ਚਾਕੂ-
ਮਨੀਸ਼ ਨੂੰ ਕਰੀਬ 50 ਵਾਰ ਚਾਕੂ ਮਾਰਿਆ ਗਿਆ। ਮ੍ਰਿਤਕ ਨੌਜਵਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ। ਮੁਲਜ਼ਮ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ। ਪੁਲਸ ਜਾਂਚ ਮੁਤਾਬਕ ਇਨ੍ਹਾਂ ਲੜਕਿਆਂ ਵੱਲੋਂ ਮਨੀਸ਼ ਦਾ ਕਤਲ ਇਸ ਲਈ ਕੀਤਾ ਗਿਆ ਤਾਂ ਜੋ ਉਹ ਅਦਾਲਤ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਗਵਾਹੀ ਨਾ ਦੇ ਸਕੇ। 11 ਮਹੀਨੇ ਪਹਿਲਾਂ ਵੀ ਇਨ੍ਹਾਂ ਲੜਕਿਆਂ ਦੇ ਦੋ ਪਰਿਵਾਰਕ ਮੈਂਬਰਾਂ ਨੇ ਮਨੀਸ਼ ਨੂੰ ਚਾਕੂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸ ਸਮੇਂ ਵਾਲ-ਵਾਲ ਬਚ ਗਿਆ ਸੀ।
ਇਹ ਵੀ ਪੜ੍ਹੋ- ਚੰਡਿਕਾ ਮੰਦਰ ’ਚ ਮਾਂ ਸਤੀ ਦੇ ਨੇਤਰ ਦੀ ਹੁੰਦੀ ਪੂਜਾ, ਅੱਖਾਂ ਦੇ ਰੋਗ ਤੋਂ ਮਿਲਦੀ ਹੈ ਮੁਕਤੀ
ਕਤਲ ਕਰ ਕੇ ਦੋਸ਼ੀ ਬੋਲੇ- ਤੁਹਾਡੇ ਮੁੰਡੇ ਨੂੰ ਮਾਰ ਦਿੱਤਾ, ਜਾ ਕੇ ਚੁੱਕ ਲਓ
ਕਤਲ ਕਰਨ ਤੋਂ ਬਾਅਦ ਲੜਕੇ ਇੰਨੇ ਨਿਡਰ ਹੋ ਗਏ ਕਿ ਉਹ ਸਿੱਧੇ ਮਨੀਸ਼ ਦੀ ਮਾਸੀ ਸੰਗੀਤਾ ਦੇ ਘਰ ਗਏ ਅਤੇ ਕਿਹਾ ਕਿ ਤੁਹਾਡੇ ਮੁੰਡੇ ਨੂੰ ਅਸੀਂ ਮਾਰ ਦਿੱਤਾ ਹੈ। ਉਸ ਦੀ ਲਾਸ਼ ਸੜਕ ’ਤੇ ਪਈ ਹੈ, ਜਾ ਕੇ ਚੁੱਕ ਲਓ। ਇਹ ਸੁਣ ਕੇ ਪਰਿਵਾਰ ਵਾਲੇ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਉਹ ਖੂਨ ਨਾਲ ਲਹੂ-ਲੁਹਾਨ ਬੇਹੋਸ਼ ਪਿਆ ਸੀ। ਲੋਕ ਮੂਕ-ਦਰਸ਼ਕ ਬਣ ਕੇ ਦੇਖ ਰਹੇ ਸਨ। ਉਹ ਤੁਰੰਤ ਮਨੀਸ਼ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੀ ਸੰਗੀਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਕੇਸ ਵਾਪਸ ਲੈਣ ਲਈ ਮਨੀਸ਼ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ, ਜਿਸ ਨੂੰ ਲੈ ਕੇ ਉਹ ਰੰਜਿਸ਼ ਰੱਖਦੇ ਸਨ।
ਈਰਾਨ ਤੋਂ ਚੀਨ ਜਾ ਰਹੇ ਯਾਤਰੀ ਹਵਾਈ ਜਹਾਜ਼ ਵਿਚ ਬੰਬ ਦੀ ਸੂਚਨਾ, ਹਰਕਤ 'ਚ ਆਈ ਭਾਰਤੀ ਫੌਜ
NEXT STORY