ਨਵੀਂ ਦਿੱਲੀ— 26/11 ਮੁੰਬਈ ਅੱਤਵਾਦੀ ਹਮਲੇ ਦੇ ਇਕ ਦਹਾਕੇ ਮਗਰੋਂ ਵੀ ਭਾਰਤ ਅਜੇ ਵੀ ਮੱਛੀਆਂ ਫੜਨ ਵਾਲੀਆਂ 2.2 ਲੱਖ ਕਿਸ਼ਤੀਆਂ 'ਤੇ ਟ੍ਰੈਕਿੰਗ ਯੰਤਰ ਨੂੰ ਲਾਉਣ ਲਈ ਸੰਘਰਸ਼ ਕਰ ਰਿਹਾ ਹੈ। ਸਮੁੰਦਰ ਵਿਚ ਅਜਿਹੀਆਂ ਕਿਸ਼ਤੀਆਂ ਨੂੰ ਦੇਖ ਕੇ ਇਹ ਪਤਾ ਨਹੀਂ ਲੱਗਦਾ ਕਿ ਇਹ ਆਪਣੀਆਂ ਹਨ ਜਾਂ ਦੁਸ਼ਮਣ ਦੀਆਂ। ਦੱਸਣਯੋਗ ਹੈ ਕਿ 26 ਨਵੰਬਰ 2008 ਦੀ ਰਾਤ ਨੂੰ 10 ਹਥਿਆਰਬੰਦ ਅੱਤਵਾਦੀਆਂ ਨੇ 5 ਵੱਖ-ਵੱਖ ਥਾਵਾਂ 'ਤੇ ਹਮਲਾ ਕਰਨ ਲਈ ਕਿਸ਼ਤੀ ਨੂੰ ਹਾਈਜੈੱਕ ਕਰ ਲਿਆ ਸੀ ਅਤੇ ਉਸ 'ਚ ਸਫਰ ਕੀਤਾ ਸੀ, ਜਿਸ ਕਾਰਨ 166 ਲੋਕਾਂ ਦੀ ਮੌਤ ਹੋ ਗਈ ਸੀ।
ਇਕ ਦਹਾਕੇ ਲੰਬੇ ਸਮੇਂ ਮਗਰੋਂ ਵੀ ਸਮੁੰਦਰੀ ਕੰਢੇ ਦੀ ਸੁਰੱਖਿਆ ਯਕੀਨੀ ਨਹੀਂ ਹੋ ਸਕੀ। 2.2 ਲੱਖ ਕਿਸ਼ਤੀਆਂ 'ਚ ਇਕ ਵੀ ਟ੍ਰੈਕਿੰਗ ਯੰਤਰ ਨਹੀਂ ਹਨ, ਜਿਸ ਨੂੰ ਆਟੋਮੈਟਿਕ ਪਛਾਣ ਸਿਸਟਮ (ਏ. ਆਈ. ਐੱਸ.) ਟਰਾਂਸਪੋਰਟਰ ਕਹਿੰਦੇ ਹਨ। ਮੱਛੀਆਂ ਫੜਨ ਵਾਲੀਆਂ ਇਹ ਕਿਸ਼ਤੀਆਂ 20 ਮੀਟਰ ਤੋਂ ਘੱਟ ਲੰਬਾਈਆਂ ਦੀਆਂ ਹਨ। 26/11 ਦੇ ਅੱਤਵਾਦੀ ਹਮਲੇ ਮਗਰੋਂ ਸਮੁੰਦਰੀ ਸੁਰੱਖਿਆ ਯੋਜਨਾ ਦਾ ਕੰਮ ਅਧੂਰਾ ਹੈ।
ਹੁਣ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਸਪੇਸ-ਆਟੋਮੈਟਿਕ ਟਰਾਂਸਪੋਰਟਰ ਨਾਲ ਆ ਗਈ ਹੈ, ਜੋ ਕਿ ਕਿਸ਼ਤੀਆਂ ਤੋਂ ਸਿਗਨਲਾਂ ਨੂੰ ਕੰਢੇ ਤਕ ਪਹੁੰਚਾਉਣ ਦੀ ਇਜਾਜ਼ਤ ਦੇਵੇਗੀ ਅਤੇ ਇੱਥੋਂ ਤਕ ਕਿ ਚੱਕਰਵਾਤ ਜਾਂ ਕਿਸੇ ਤਰ੍ਹਾਂ ਦੇ ਪਰੇਸ਼ਾਨੀ ਭਰੇ ਸੰਦੇਸ਼ਾਂ ਨੂੰ ਟਰਾਂਸਮੇਸ਼ਨ ਦੀ ਆਗਿਆ ਦੇਵੇਗੀ। ਮੁੱਦਾ ਇਹ ਹੈ ਕਿ ਇਨ੍ਹਾਂ ਟਰਾਂਸਪੋਰਟਰ ਲਈ ਕੌਣ ਭੁਗਤਾਨ ਕਰੇਗਾ। ਮਛੇਰੇ ਛੋਟੇ ਕਾਰੋਬਾਰੀ ਹਨ ਅਤੇ ਖਰਚ ਨਹੀਂ ਦੇ ਸਕਦੇ, ਜਿਨ੍ਹਾਂ ਦੀ ਕੀਮਤ 20,000 ਰੁਪਏ ਹੋਵੇਗੀ।
ਰੇਵਾੜੀ 'ਚ ਵੀ ਪ੍ਰਦੂਸ਼ਣ ਦਾ ਪੱਧਰ ਪਹੁੰਚਿਆ 80 ਤੋਂ ਪਾਰ
NEXT STORY