ਜੰਮੂ : ਪੁਲਸ ਨੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜ ਮਾਰਗ 'ਤੇ ਇੱਕ ਸ਼ੱਕੀ ਅੰਤਰਰਾਸ਼ਟਰੀ ਨਸ਼ੀਲਾ ਪਦਾਰਥ ਤਸਕਰ ਨੂੰ ਗ੍ਰਿਫਤਾਰ ਕਰ ਉਸ ਦੇ ਕੋਲੋਂ 275 ਕਿੱਲੋਗ੍ਰਾਮ ਪੋਸਤ ਦਾਨਾ ਬਰਾਮਦ ਕੀਤਾ ਹੈ। ਇਸ ਸੰਬੰਧ 'ਚ ਪੁਲਸ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਨਗਰੋਟਾ ਉਪ-ਮੰਡਲ ਪੁਲਸ ਅਧਿਕਾਰੀ ਮੋਹਨ ਸ਼ਰਮਾ ਦੀ ਅਗਵਾਈ 'ਚ ਇੱਕ ਪੁਲਸ ਟੀਮ ਨੇ ਸੋਮਵਾਰ ਰਾਤ ਝੱਜਰ ਕੋਟਲੀ 'ਚ ਜਾਂਚ ਲਈ ਪੰਜਾਬ ਜਾ ਰਹੇ ਇੱਕ ਟਰੱਕ ਨੂੰ ਰੋਕਿਆ।
ਅਧਿਕਾਰੀ ਨੇ ਦੱਸਿਆ ਕਿ ਟਰੱਕ ਦੇ ਚਾਲਕ ਕੁਲਦੀਪ ਸਿੰਘ ਨੇ ਵਾਹਨ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਫੜ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਕੀਤੀ ਗਈ, ਜਿਸ 'ਚੋਂ 275 ਕਿੱਲੋਗ੍ਰਾਮ ਪੋਸਤ ਦਾਨਾ ਬਰਾਮਦ ਹੋਇਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਅੰਤਰਰਾਸ਼ਟਰੀ ਨਸ਼ੀਲਾ ਪਦਾਰਥ ਤਸਕਰ ਨਿਕਲਿਆ, ਜਿਸ ਦੇ ਖਿਲਾਫ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੱਕਰਵਾਤ 'ਤੇ ਬੋਲੇ ਰਾਹੁਲ, ਪੂਰਾ ਦੇਸ਼ ਮਹਾਰਾਸ਼ਟਰ ਅਤੇ ਗੁਜਰਾਤ ਦੇ ਲੋਕਾਂ ਦੇ ਨਾਲ ਖੜ੍ਹਾ ਹੈ
NEXT STORY