ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੱਕਰਵਾਤ ਨਿਸਰਗ ਦੇ ਮੱਦੇਨਜ਼ਰ ਮਹਾਰਾਸ਼ਟਰ ਅਤੇ ਗੁਜਰਾਤ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਸ ਮੁਸ਼ਕਿਲ ਸਮੇਂ 'ਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਨੇ ਟਵੀਟ ਕੀਤਾ, 'ਚੱਕਰਵਾਤੀ ਤੂਫਾਨ ਨਿਰਸਗ ਕੱਲ ਮਹਾਰਾਸ਼ਟਰ ਅਤੇ ਗੁਜਰਾਤ ਪਹੁੰਚ ਰਿਹਾ ਹੈ। ਇਸ ਮੁਸ਼ਕਿਲ ਸਮੇਂ 'ਚ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਆਪਣਾ ਖਿਆਲ ਰੱਖੋ। ਸਾਵਧਾਨ ਰਹੋ ਸੁਰੱਖਿਅਤ ਰਹੋ।' ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਮੁਤਾਬਕ, ਇਸ ਚੱਕਰਵਾਤ ਦੇ ਬੁੱਧਵਾਰ ਦੇਰ ਸ਼ਾਮ ਤਕ ਉੱਤਰ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਤੱਟਾਂ ਤਕ ਪਹੁੰਚਣ ਦਾ ਅੰਦਾਜਾ ਹੈ।
ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਪਤੀ ਦਾ ਕੀਤਾ ਕਤਲ
NEXT STORY