ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨਾ ਕਸਬੇ 'ਚ ਇਕ 28 ਸਾਲਾ ਨੌਜਵਾਨ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਿਆਨੇਂਦਰ (28) ਵਜੋਂ ਹੋਈ ਹੈ। ਪੁਲਸ ਮੁਤਾਬਕ ਉਨ੍ਹਾਂ ਨੇ ਮ੍ਰਿਤਕ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਮੁਤਾਬਕ ਲਲਿਤ ਕੁਮਾਰ (30) ਵਾਸੀ ਪਲਵਲ ਆਪਣੇ ਚਚੇਰੇ ਭਰਾ ਗਿਆਨੇਂਦਰ ਨਾਲ ਮੰਗਲਵਾਰ ਦੁਪਹਿਰ ਸੋਹਨਾ ਰੋਡ 'ਤੇ ਸਥਿਤ ਆਪਣੇ ਫਾਰਮ ਹਾਊਸ 'ਤੇ ਗਿਆ ਸੀ। ਲਲਿਤ ਨੇ ਕਿਹਾ ਹਥਿਆਰਬੰਦ ਵਿਅਕਤੀਆਂ ਦਾ ਇਕ ਸਮੂਹ ਤਿੰਨ SUV 'ਚ ਸਵਾਰ ਹੋ ਕੇ ਮੌਕੇ 'ਤੇ ਪਹੁੰਚਿਆ। ਉਨ੍ਹਾਂ ਨੇ ਗਿਆਨੇਂਦਰ 'ਤੇ ਹਮਲਾ ਕੀਤਾ ਅਤੇ ਫਰਾਰ ਹੋ ਗਏ। ਲਲਿਤ ਨੇ ਕਿਹਾ ਕਿ ਪੁਲਸ ਮੌਕੇ 'ਤੇ ਦੇਰ ਨਾਲ ਪਹੁੰਚੀ। ਮੈਂ ਪੁਲਸ ਨਾਲ ਗਿਆਨੇਂਦਰ ਨੂੰ ਸਥਾਨਕ ਹਸਪਤਾਲ ਲੈ ਗਿਆ, ਜਿੱਥੋਂ ਉਸ ਨੂੰ ਗੁਰੂਗ੍ਰਾਮ ਰੈਫ਼ਰ ਕਰ ਦਿੱਤਾ ਗਿਆ ਪਰ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
ਓਧਰ SHO ਸੁਨੀਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ। ਅਸੀਂ ਜ਼ਖ਼ਮੀ ਨੌਜਵਾਨ ਨੂੰ ਸੋਹਨਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ। ਉਹ ਆਪਣੇ ਬਿਆਨ ਦਰਜ ਕਰਾਉਣ ਲਈ ਅਯੋਗ ਸੀ। ਡਾਕਟਰ ਨੇ ਉਸ ਨੂੰ ਪਾਰਸ ਹਸਪਤਾਲ, ਗੁਰੂਗ੍ਰਾਮ ਰੈਫਰ ਕਰ ਦਿੱਤਾ ਸੀ। ਫਿਰ ਸਾਨੂੰ ਹਸਪਤਾਲ ਤੋਂ ਸੂਚਨਾ ਮਿਲੀ ਕਿ ਲੜਾਈ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ।
ਅਸੀਂ ਹਸਪਤਾਲ 'ਚ ਮੌਜੂਦ ਲਲਿਤ (ਮ੍ਰਿਤਕ ਦੇ ਚਚੇਰੇ ਭਰਾ) ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਘਟਨਾ ਸ਼ਾਮ 6-7 ਵਜੇ ਦੇ ਕਰੀਬ ਵਾਪਰੀ। ਤਿੰਨ SUV 'ਚ ਹਥਿਆਰਬੰਦ ਵਿਅਕਤੀਆਂ ਦਾ ਇਕ ਸਮੂਹ ਮੌਕੇ 'ਤੇ ਪਹੁੰਚਿਆ। ਉਨ੍ਹਾਂ ਨੇ ਨੌਜਵਾਨ 'ਤੇ ਰਾਡਾਂ ਨਾਲ ਹਮਲਾ ਕੀਤਾ। ਉਸ ਦੇ ਚਚੇਰੇ ਭਰਾ ਨੇ ਸ਼ਿਕਾਇਤ 'ਚ ਸੱਤ ਮੁਲਜ਼ਮਾਂ ਦੇ ਨਾਮ ਲਏ ਹਨ। SHO ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਅੱਗੇ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਦਿੱਲੀ ਪੁਲਸ ਨੇ ਧਰਨੇ 'ਤੇ ਬੈਠੇ 'ਆਪ' ਦੇ ਸੀਨੀਅਰ ਆਗੂਆਂ ਨੂੰ ਹਿਰਾਸਤ 'ਚ ਲਿਆ
NEXT STORY