ਸ਼੍ਰੀਨਗਰ : ਸ਼੍ਰੀਨਗਰ 'ਚ ਮੰਗਲਵਾਰ ਰਾਤ ਮੱਧ ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 3.6 ਮਾਪੀ ਗਈ। ਭੂਚਾਲ ਦੇ ਝਟਕੇ ਤੋਂ ਘਬਰਾ ਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਆਫਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਝਟਕਾ ਰਾਤ 9:40 ਵਜੇ ਆਇਆ ਅਤੇ ਇਸ ਦਾ ਕੇਂਦਰ ਸ਼੍ਰੀਨਗਰ 'ਚ ਜ਼ਮੀਨ ਤੋਂ ਪੰਜ ਕਿਲੋਮੀਟਰ ਹੇਠਾਂ ਸਥਿਤ ਸੀ। ਭੂਚਾਲ ਨਾਲ ਅਜੇ ਤੱਕ ਕਿਸੇ ਨੁਕਸਾਨ ਜਾਂ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਭੂਚਾਲ ਦੇ ਝਟਕੇ ਕਸ਼ਮੀਰ ਘਾਟੀ ਦੇ ਜ਼ਿਆਦਾਤਰ ਖੇਤਰਾਂ 'ਚ ਮਹਿਸੂਸ ਕੀਤੇ ਗਏ।
ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਨੇ ਸ਼ਹਿਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਬਾਰੇ ਟਵੀਟ ਕੀਤਾ, ‘‘ਇਹ ਬਹੁਤ ਡਰਾਉਣਾ ਸੀ। ਉਮੀਦ ਕਰਦਾ ਹਾਂ ਕਿ ਸਾਰੇ ਸੁਰੱਖਿਅਤ ਹੋਣ।‘‘
ਲੋਕਸਭਾ 'ਚ ਪਾਸ ਹੋਏ 3 ਲੇਬਰ ਕੋਡ ਬਿੱਲ, ਵਿਰੋਧ ਕਰਨ ਦੀ ਤਿਆਰੀ 'ਚ ਵਿਰੋਧੀ ਧਿਰ
NEXT STORY