ਅਲੀਗੜ - ਉੱਤਰ ਪ੍ਰਦੇਸ਼ ਦਾ ਅਲੀਗੜ ਸ਼ਹਿਰ ਮੰਗਲਵਾਰ ਨੂੰ ਇੱਕ ਤੇਜ਼ ਧਮਾਕੇ ਨਾਲ ਕੰਬ ਉੱਠਿਆ। ਦਰਅਸਲ, ਸ਼ਹਿਰ ਦੇ ਇੱਕ ਮਕਾਨ 'ਚ ਪਲਾਸਟਿਕ ਦੇ ਖਿਡੌਣੇ ਬਣਾਉਣ ਵਾਲੀ ਫੈਕਟਰੀ 'ਚ ਰੱਖਿਆ ਐਲ.ਪੀ.ਜੀ. ਸਿਲੰਡਰ ਤੇਜ਼ ਆਵਾਜ਼ ਨਾਲ ਫੱਟ ਗਿਆ। ਜਿਸ ਦੀ ਵਜ੍ਹਾ ਨਾਲ ਉਹ ਮਕਾਨ ਢਹਿ ਢੇਰੀ ਹੋ ਗਿਆ। ਉਸਦੇ ਮਲਬੇ 'ਚ ਦੱਬ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।
ਇਹ ਧਮਾਕਾ ਦਿੱਲੀ ਗੇਟ ਥਾਣਾ ਖੇਤਰ ਦੇ ਖਟੀਕਾਨ ਮੁਹੱਲੇ 'ਚ ਹੋਇਆ। ਸਥਾਨਕ ਲੋਕਾਂ ਨੇ ਇਸ ਭਿਆਨਕ ਧਮਾਕੇ ਬਾਰੇ ਦੱਸਿਆ ਕਿ ਤੇਜ਼ ਧਮਾਕੇ ਦੀ ਆਵਾਜ਼ ਨੂੰ ਸੁਣ ਕੇ ਸਾਰੇ ਲੋਕ ਮੌਕੇ 'ਤੇ ਪੁੱਜੇ। ਸਾਰਿਆਂ ਨੇ ਦੇਖਿਆ ਕਿ ਉੱਥੇ 5 ਘਰ ਟੁੱਟ ਚੁੱਕੇ ਹਨ। ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਮਲਬੇ ਹੇਠ ਕਿੰਨੇ ਲੋਕ ਦੱਬੇ ਹਨ ਫਿਲਹਾਲ ਇਸ ਬਾਰੇ ਅਜੇ ਪਤਾ ਲੱਗਿਆ ਹੈ।
ਹਾਦੇਸ ਦੀ ਜਾਣਕਾਰੀ ਦਿੰਦੇ ਹੋਏ ਨਗਰ ਪੁਲਸ ਪ੍ਰਧਾਨ ਅਭੀਸ਼ੇਕ ਨੇ ਦੱਸਿਆ ਕਿ ਉਹ ਮਕਾਨ ਸੁਰੇਂਦਰ ਸਿੰਘ ਦਾ ਹੈ। ਸਿਲੰਡਰ ਦੇ ਧਮਾਕੇ ਨਾਲ ਮਕਾਨ ਢਹਿ ਢੇਰੀ ਹੋ ਗਿਆ। ਮੌਕੇ 'ਤੇ ਫਾਇਰ ਟੀਮ ਦੇ ਨਾਲ ਹੀ ਸਥਾਨਕ ਲੋਕ ਵੀ ਪਹੁੰਚ ਗਏ। ਜੋ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਮੌਕੇ ਤੋਂ 8 ਤੋਂ 9 ਲੋਕਾਂ ਨੂੰ ਕੱਢ ਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਕੀ ਸਾਰੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਸਾਬਕਾ ਸੀ.ਐੱਮ. ਮਹਿਬੂਬਾ ਮੁਫਤੀ 14 ਮਹੀਨੇ ਬਾਅਦ ਹੋਈ ਰਿਹਾਅ
NEXT STORY