ਭਿਲਵਾੜਾ : ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਕਰੇਡਾ ਥਾਣਾ ਖੇਤਰ ਵਿੱਚ ਬੁੱਧਵਾਰ ਨੂੰ ਦੋ ਬੱਚੇ ਅਤੇ ਇੱਕ ਔਰਤ ਇੱਕ ਛੱਪੜ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਦੁੱਖਦ ਘਟਨਾ ਵਾਪਰੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਬਗਜਾਨਾ ਪਿੰਡ ਦੀ ਲਕਸ਼ਮੀ (45) ਆਪਣੇ ਪੁੱਤਰ ਪ੍ਰਵੀਨ (12) ਅਤੇ ਭਤੀਜੇ ਸੁਨੀਲ (13) ਨਾਲ ਪਿੰਡ ਦੇ ਛੱਪੜ 'ਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਗਈ ਸੀ। ਪਸ਼ੂਆਂ ਨੂੰ ਪਾਣੀ ਪਿਲਾਉਂਦੇ ਸਮੇਂ ਸੁਨੀਲ ਅਚਾਨਕ ਪਾਣੀ ਵਿਚ ਫਿਸਲ ਗਿਆ ਅਤੇ ਛੱਪੜ ਵਿੱਚ ਡਿੱਗ ਗਿਆ। ਇਸ ਦੌਰਾਨ ਜਦੋਂ ਉਹ ਡੁੱਬਣ ਲੱਗਾ ਤਾਂ ਉਸ ਨੂੰ ਦੇਖ ਕੇ ਲਕਸ਼ਮੀ ਅਤੇ ਪ੍ਰਵੀਨ ਬਚਾਉਣ ਲਈ ਦੌੜੇ ਅਤੇ ਉਹਨਾਂ ਨੇ ਪਾਣੀ ਵਿਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਮਾਂ ਨੇ Wi-Fi ਕੁਨੈਕਸ਼ਨ ਕੀਤਾ ਬੰਦ! ਫਿਰ ਗੁੱਸੇ 'ਚ ਪੁੱਤ ਨੇ ਜੋ ਕੀਤਾ, ਸੁਣ ਖਿਸਕੇਗੀ ਪੈਰਾਂ ਥੱਲਿਓਂ ਜ਼ਮੀਨ
ਪੁਲਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਤਲਾਅ 'ਤੇ ਪਹੁੰਚੇ ਚਰਵਾਹਿਆਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਅਤੇ ਉਨ੍ਹਾਂ ਨੇ ਪਿੰਡ ਨੂੰ ਸੂਚਿਤ ਕੀਤਾ। ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤਲਾਅ 'ਤੇ ਪਹੁੰਚੇ, ਜਿਹਨਾਂ ਨੇ ਤਿੰਨਾਂ ਦੀ ਭਾਲ ਕਰਦੇ ਹੋਏ ਬਾਹਰ ਕੱਢਿਆ ਪਰ ਉਸ ਸਮੇਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਸਥਾਨ 'ਤੇ ਮੌਜੂਦ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਇਸ ਹਾਦਸੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਨਵੀਆਂ ਗਾਈਡ ਲਾਈਨਜ਼, EVM ’ਤੇ ਹੁਣ ਲੱਗਣਗੀਆਂ ਉਮੀਦਵਾਰਾਂ ਦੀਆਂ ਰੰਗੀਨ ਫੋਟੋਆਂ
NEXT STORY