ਨਵੀਂ ਦਿੱਲੀ (ਏਜੰਸੀ)-ਜ਼ਿੰਦਗੀ ਵੀ ਬਹੁਤ ਅਜੀਬ ਹੈ। ਪਤਾ ਨਹੀਂ ਕਦੋਂ ਉਹ ਕਿਸੇ ਦੇ ਹੱਥੋਂ ਕਿਤਾਬ ਖੋਹ ਕੇ ਉਸ ਦੇ ਹੱਥ ’ਚ ਬੰਦੂਕ ਫੜਾ ਦਿੰਦੀ ਹੈ। ਇਨ੍ਹੀਂ ਦਿਨੀਂ 3 ਭਾਰਤੀ ਮੂਲ ਦੇ ਨੌਜਵਾਨਾਂ ਦੀ ਵੀ ਇਹੀ ਹਾਲਤ ਹੈ। ਉਹ ਪੜ੍ਹਾਈ ਲਈ ਵਿਦੇਸ਼ੀ ਧਰਤੀ (ਯੂਕ੍ਰੇਨ) ਗਏ ਸੀ ਪਰ ਹੁਣ ਫ਼ੌਜੀ ਵਜੋਂ ਰੂਸ ਖਿਲਾਫ਼ ਹਥਿਆਰਾਂ ਨਾਲ ਖੜ੍ਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਲਾਦੀਮੀਰ ਪੁਤਿਨ ਦੀ ਫੌਜ ਦੇ ਖਿਲਾਫ਼ ਖੜ੍ਹੇ ਹੋਏ ਯੂਕ੍ਰੇਨ ਦੇ ਫੌਜੀਆਂ ’ਚ ਸ਼ਾਮਲ 3 ਭਾਰਤੀ ਨੌਜਵਾਨ ਰੂਸ ਦੇ ਕਬਜ਼ੇ ਵਾਲੇ ਬਖਮੁਤ ਦੇ ਆਲੇ-ਦੁਆਲੇ ਕਿਸੇ ਮੋਰਚੇ ’ਤੇ ਤਾਇਨਾਤ ਹਨ।
ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਪੁਲਸ ਖੇਡਾਂ ’ਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਇਨ੍ਹਾਂ ’ਚੋਂ ਇਕ ਮੱਧ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਹੈ। ‘ਦਿ ਵੀਕ’ ਨਾਲ ਇਕ ਇੰਟਰਵਿਊ ਦੌਰਾਨ ਮੱਧ ਪ੍ਰਦੇਸ਼ ਦੇ ਯੂਕ੍ਰੇਨੀ ਸਿਪਾਹੀ ਐਂਡਰੀ (ਚਿਹਰਾ ਢਕਿਆ ਹੋਇਆ) ਨੇ ਕਿਹਾ ਕਿ ਉਹ 2022 ਵਿਚ ਯੂਕ੍ਰੇਨੀ ਫੌਜ ਵਿਚ ਭਰਤੀ ਹੋਏ ਸੀ। (ਹਰਿਆਣਾ ਮੂਲ ਦੇ ਉਸ ਦੇ ਇਕ ਸਾਥੀ ਨਵੀਨ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ) ਦੋਵੇਂ ਯੂਕ੍ਰੇਨ ਗਏ ਸਨ। ਬਾਅਦ ਵਿਚ ਉਨ੍ਹਾਂ ਨੇ ਯੂਕ੍ਰੇਨੀ ਔਰਤਾਂ ਨਾਲ ਵਿਆਹ ਕਰਵਾ ਲਿਆ ਅਤੇ ਜਨਵਰੀ 2023 ਵਿਚ ਫ਼ੌਜ ’ਚ ਭਰਤੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਸੰਤ ਰਵਿਦਾਸ ਮੰਦਰ ਦਾ ਰੱਖਿਆ ਨੀਂਹ ਪੱਥਰ, ਬੋਲੇ- ਉਦਘਾਟਨ ਕਰਨ ਵੀ ਮੈਂ ਹੀ ਆਵਾਂਗਾ
NEXT STORY