ਨਾਰਨੌਂਦ/ਹਰਿਆਣਾ (ਹਰਕੇਸ਼ ਜਾਂਗੜਾ) : ਉਪਮੰਡਲ ਨਾਰਨੌਂਦ ਦੇ ਪਿੰਡ ਕਾਪੜੋਂ 'ਚ ਸੀਵਰੇਜ ਦੀ ਖੁਦਾਈ ਦੌਰਾਨ ਮਿੱਟੀ ਧਸਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ। ਦਰਅਸਲ ਪਿੰਡ ਵਿੱਚ ਸੀਵਰੇਜ ਪੁੱਟਣ ਦਾ ਕੰਮ ਚੱਲ ਰਿਹਾ ਸੀ। ਸ਼ਾਮ 5 ਵਜੇ ਦੇ ਕਰੀਬ ਟੋਏ ਦੀ ਸਾਈਡ 'ਤੇ ਮਿੱਟੀ ਡਿੱਗਣ ਕਾਰਨ 3 ਮਜ਼ਦੂਰ ਮਿੱਟੀ ਹੇਠਾਂ ਦੱਬ ਗਏ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਗਈ। ਨਾਰਨੌਂਦ ਦੇ ਐੱਸਡੀਐੱਮ ਵਿਕਾਸ ਯਾਦਵ ਅਤੇ ਡੀਐੱਸਪੀ ਸੈਫੂਦੀਨ ਮੌਕੇ ’ਤੇ ਪੁੱਜੇ ਅਤੇ ਜੇਸੀਬੀ ਦੀ ਮਦਦ ਨਾਲ ਤਿੰਨਾਂ ਮਜ਼ਦੂਰਾਂ ਨੂੰ ਮਿੱਟੀ ਹਟਾ ਕੇ ਬਾਹਰ ਕੱਢਿਆ। ਉਦੋਂ ਤੱਕ ਤਿੰਨੋਂ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਜਗ ਬਾਣੀ ਦੀ ਖ਼ਬਰ ’ਤੇ ਲੱਗੀ ਮੋਹਰ, ਇੰਜ. ਬਲਦੇਵ ਸਿੰਘ ਸਰਾਂ ਨੂੰ ਪਾਵਰਕਾਮ ਦੇ CMD ਵਜੋਂ ਮਿਲੀ ਐਕਸਟੈਂਸ਼ਨ
ਮਜ਼ਦੂਰਾਂ ਨੂੰ ਬਚਾਉਣ ਲਈ ਜੇਸੀਬੀ ਨਾਲ ਚਲਾਇਆ ਗਿਆ ਰੈਸਕਿਊ ਆਪ੍ਰੇਸ਼ਨ
ਹਾਦਸੇ 'ਚ ਮਰਨ ਵਾਲੇ 3 ਮਜ਼ਦੂਰਾਂ ਦੀ ਪਛਾਣ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਰਹਿਣ ਵਾਲੇ ਬਲਜੀਤ (35), ਸੰਤੋਸ਼ ਮਾਂਝੀ (38) ਅਤੇ ਮਨੋਜ (40) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਮਜ਼ਦੂਰ ਪਿੰਡ ਵਿੱਚ ਇਕ ਠੇਕੇਦਾਰ ਰਾਹੀਂ ਦਿਹਾੜੀ ਦਾ ਕੰਮ ਕਰ ਰਹੇ ਸਨ। ਇਸ ਮਾਮਲੇ ਸਬੰਧੀ ਨਾਰਨੌਂਦ ਦੇ ਐੱਸਡੀਐੱਮ ਵਿਕਾਸ ਯਾਦਵ ਨੇ ਦੱਸਿਆ ਕਿ ਪਿੰਡ ਕਾਪੜੋਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਇੱਥੇ ਕਰੀਬ 12 ਫੁੱਟ ਡੂੰਘਾ ਟੋਆ ਪੁੱਟ ਕੇ ਪਾਈਪ ਫਿਟਿੰਗ ਦਾ ਕੰਮ ਚੱਲ ਰਿਹਾ ਸੀ। ਟੋਏ ਵਿੱਚ ਇਕ ਪਾਸੇ ਦੀ ਮਿੱਟੀ ਦੱਬਣ ਕਾਰਨ ਅੰਦਰ ਕੰਮ ਕਰ ਰਹੇ ਮਜ਼ਦੂਰ ਮਿੱਟੀ ਵਿੱਚ ਦੱਬ ਗਏ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਵੀ ਚਲਾਈ ਗਈ। ਤਿੰਨਾਂ ਨੂੰ ਜੇਸੀਬੀ ਦੀ ਮਦਦ ਨਾਲ ਮਿੱਟੀ ਹੇਠੋਂ ਬਾਹਰ ਕੱਢ ਕੇ ਨਾਰਨੌਂਦ ਦੇ ਜਨਰਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਘਬਰਾਉਣ ਦੀ ਲੋੜ ਨਹੀਂ, ਦਿੱਲੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਮੀਟਿੰਗ 'ਚ ਬੋਲੇ ਕੇਜਰੀਵਾਲ
ਨਾਰਨੌਂਦ ਜਨਰਲ ਹਸਪਤਾਲ ਦੇ ਡਾ. ਭਵਨੇਸ਼ ਨੇ ਦੱਸਿਆ ਕਿ ਇੱਥੇ 3 ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਦੇ ਚੈੱਕਅਪ ਤੋਂ ਬਾਅਦ ਪਤਾ ਲੱਗਾ ਕਿ ਤਿੰਨੋਂ ਸਾਹ ਨਹੀਂ ਲੈ ਰਹੇ ਸਨ। ਉਨ੍ਹਾਂ ਦੱਸਿਆ ਕਿ ਤਿੰਨੋਂ ਮਜ਼ਦੂਰਾਂ ਦੀ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਹਿਜ਼ਬੁਲ ਦੇ 5 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ
NEXT STORY