ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਚੌਥੇ ਨੂੰ ਲੋਕਾਂ ਨੇ ਸਮਾਂ ਰਹਿੰਦਿਆਂ ਬਚਾਅ ਲਿਆ। ਇਹ ਹਾਦਸਾ ਖੂਹ ਦੀ ਸਫਾਈ ਕਰਨ ਦੌਰਾਨ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਅਜਾਰ ਨਗਰ ਥਾਣੇ ਦੇ ਐੱਸ.ਐੱਚ.ਓ. ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅੇਤ ਬਚਾਅ ਕੰਮ ਸ਼ੁਰੂ ਕੀਤਾ।
ਇਕ-ਦੂਜੇ ਨੂੰ ਬਚਾਉਣ ਦੇ ਚੱਕਰ 'ਚ ਗਈ ਜਾਨ
ਦੱਸਿਆ ਜਾ ਰਿਹਾ ਹੈ ਕਿ ਜੈਪਾਲ, ਨਰਿੰਦਰ, ਸੁਰੇਸ਼ ਅਤੇ ਵਿਕਰਮ ਨਾਂ ਦੇ 4 ਮਜ਼ਦੂਰ ਖੂਹ ਦੀ ਸਫਾਈ ਲਈ ਪਹੁੰਚੇ ਸਨ। ਸਭ ਤੋਂ ਪਹਿਲਾਂ ਖੂਹ 'ਚ ਜੈਪਾਲ ਉਤਰਿਆ। ਜਦੋਂ ਉਹ ਉੱਪਰ ਨਹੀਂ ਆਇਆ ਤਾਂ ਉਸਨੂੰ ਦੇਖਣ ਲਈ ਨਰਿੰਦਰ ਖੂਹ 'ਚ ਗਿਆ। ਦੋਵਾਂ ਦੇ ਉੱਪਰ ਨਾ ਆਉਣ 'ਤੇ ਸੁਰੇਸ਼ ਵੀ ਖੂਹ 'ਚ ਚਲਾ ਗਿਆ। ਜਦਕਿ ਉੱਪਰ ਖੜ੍ਹਾ ਵਿਕਰਮ ਵੀ ਖੂਹ 'ਚ ਉਤਰਿਆ ਪਰ ਪੌੜ੍ਹੀਆਂ 'ਤੇ ਹੀ ਉਸਦੀ ਸਿਹਤ ਵਿਗੜ ਗਈ ਅਤੇ ਉਹ ਬਾਹਰ ਆ ਗਿਆ। ਵਿਕਰਮ ਨੇ ਰੋਲਾ ਪਾ ਦਿੱਤਾ ਜਿਸਨੂੰ ਸੁਣ ਕੇ ਆਲੇ-ਦੁਆਲੇ ਦੇ ਕਿਸਾਨ ਖੂਹ 'ਤੇ ਪਹੁੰਚ ਗਏ।
ਇਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਪਿੰਡ ਦੇ ਸਰਪੰਚ ਰਾਜੇਸ਼ ਨੇ ਦੱਸਿਆ ਕਿ ਰੱਸੀਆਂ ਦੀ ਮਦਦ ਨਾਲ 2 ਲੋਕਾਂ ਨੂੰ ਬਾਹਰ ਕੱਢਿਆ ਕਿਆ ਪਰ ਤੀਜੇ ਦੀ ਲਾਸ਼ ਖੂਹ 'ਚ ਪਾਣੀ ਹੋਣ ਕਾਰਨ ਬਾਹਰ ਕੱਢਣ 'ਚ ਕਾਫੀ ਦਿੱਕਤ ਹੋਣ ਲੱਗੀ। ਇਸਤੋਂ ਬਾਅਦ ਪ੍ਰਸ਼ਾਸਨ ਦੀ ਬਚਾਅ ਟੀਮ ਨੇ ਉਸ ਤੀਜੇ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ। 3 ਨੌਜਵਾਨ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਛੋਟੇ ਬੱਚੇ ਹਨ।
ਰਾਜੀਵ ਗਾਂਧੀ ਦੀ ਬਰਸੀ ਮੌਕੇ ਭਾਵੁਕ ਹੋਏ ਰਾਹੁਲ ਗਾਂਧੀ, ਕਿਹਾ- 'ਪਾਪਾ ਤੁਸੀਂ ਮੇਰੇ ਨਾਲ ਹੀ ਹੋ'
NEXT STORY