ਇਡੁੱਕੀ (ਕੇਰਲ) : ਕੇਰਲ ਦੇ ਇਡੁੱਕੀ ਦੇ ਕੱਟੱਪਨਾ ਵਿੱਚ 30 ਸਤੰਬਰ ਨੂੰ ਇੱਕ ਹੋਟਲ ਦੇ ਸੈਪਟਿਕ ਟੈਂਕ ਦੀ ਸਫਾਈ ਲਈ ਮੈਨਹੋਲ ਵਿੱਚ ਦਾਖਲ ਹੋਏ ਤਾਮਿਲਨਾਡੂ ਦੇ ਇੱਕ ਕਰਮਚਾਰੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਦੋ ਹੋਰ ਕਾਮੇ ਜੋ ਮਜ਼ਦੂਰ ਨੂੰ ਬਚਾਉਣ ਗਏ ਸਨ, ਉਹ ਵੀ ਅੰਦਰ ਡਿੱਗ ਪਏ ਅਤੇ ਬੇਹੋਸ਼ ਹੋ ਗਏ। ਇਸ ਘਟਨਾ ਵਿਚ ਉਨ੍ਹਾਂ ਦੀ ਵੀ ਮੌਤ ਹੋ ਗਈ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚੋਂ ਇੱਕ ਥੇਨੀ ਜ਼ਿਲ੍ਹੇ ਦੇ ਕੰਬਮ ਦਾ ਰਹਿਣ ਵਾਲਾ ਸੀ ਅਤੇ ਦੋ ਨੀਲਗਿਰੀ ਜ਼ਿਲ੍ਹੇ ਦੇ ਗੁਡਾਲੂਰ ਤੋਂ ਸਨ। ਮੰਗਲਵਾਰ ਰਾਤ ਨੂੰ ਇੱਕ ਟੈਂਕ ਦੀ ਸਫਾਈ ਕਰਦੇ ਸਮੇਂ ਇੱਕ ਵਰਕਰ ਮੈਨਹੋਲ ਦੇ ਅੰਦਰ ਫਸ ਗਿਆ। ਦੋ ਹੋਰ ਕਾਮੇ ਉਸਨੂੰ ਬਚਾਉਣ ਲਈ ਅੰਦਰ ਗਏ ਪਰ ਜਦੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਦੇ ਸਾਥੀ ਕਾਮਿਆਂ ਨੇ ਸਥਾਨਕ ਲੋਕਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਇੱਕ ਸਥਾਨਕ ਵਿਅਕਤੀ ਨੇ ਇਸ ਸਬੰਧ ਵਿਚ ਬੋਲਦੇ ਹੋਏ ਕਿਹਾ ਮੈਨਹੋਲ ਬਹੁਤ ਜ਼ਿਆਦਾ ਛੋਟਾ ਹੋਣ ਕਾਰਨ ਬਚਾਅ ਦਲ ਦੇ ਮੈਂਬਰ ਉਸ ਵਿਚ ਦਾਖਲ ਨਹੀਂ ਹੋ ਸਕੇ। ਬਚਾਅ ਮੁਹਿੰਮ ਸ਼ੁਰੂ ਕਰਨ ਲਈ ਟੈਂਕ ਦੇ ਇਕ ਹਿੱਸੇ ਨੂੰ ਤੋੜਿਆ ਗਿਆ। ਪੁਲਸ ਨੇ ਦੱਸਿਆ ਕਿ ਤਿੰਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ : 'ਫੁੱਲ' ਲੈ ਕੇ ਜਾ ਰਹੇ ਸਨ ਹਰਿਦੁਆਰ, ਇਕ ਪਰਿਵਾਰ ਦੇ 6 ਜੀਆਂ ਦੀ ਮੌਤ, ਪਿਆ ਚੀਕ-ਚਿਹਾੜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਵੇਟਾ 'ਚ ਆਤਮਘਾਤੀ ਧਮਾਕੇ 'ਚ 10 ਲੋਕਾਂ ਦੀ ਮੌਤ, ਪਾਕਿ ਰਾਸ਼ਟਰਪਤੀ ਨੇ ਭਾਰਤ ਸਿਰ ਮੜ੍ਹਿਆ ਇਲਜ਼ਾਮ
NEXT STORY