ਅਗਰਤਲਾ — ਪੱਛਮੀ ਤ੍ਰਿਪੁਰਾ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਵੱਲੋਂ ਚਲਾਏ ਜਾ ਰਹੇ ਹੋਸਟਲ 'ਚ ਖਾਣਾ ਖਾਣ ਨਾਲ ਘੱਟੋ-ਘੱਟ 30 ਵਿਦਿਆਰਥਣਾਂ ਬੀਮਾਰ ਹੋ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਤ੍ਰਿਪੁਰਾ ਦੇ ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਬੋਧਜੰਗ ਹਾਇਰ ਸੈਕੰਡਰੀ ਸਕੂਲ ਅਤੇ ਮਹਾਰਾਣੀ ਤੁਲਸੀਬਾਤੀ ਸਕੂਲ ਦੀਆਂ ਵਿਦਿਆਰਥਣਾਂ ਦੇ ਦੂਸ਼ਿਤ ਭੋਜਨ ਖਾਣ ਤੋਂ ਬਾਅਦ ਬਿਮਾਰ ਹੋਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੋਵੇਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਇੰਦਰਾਨਗਰ ਖੇਤਰ ਵਿੱਚ ਗੈਰ ਸਰਕਾਰੀ ਸੰਗਠਨ ਦੁਆਰਾ ਚਲਾਏ ਜਾ ਰਹੇ ਹੋਸਟਲ ਵਿੱਚ ਠਹਿਰੀਆਂ ਅਤੇ ਆਪਣੇ-ਆਪਣੇ ਅਦਾਰਿਆਂ ਵਿੱਚ ਜਾਣ ਤੋਂ ਪਹਿਲਾਂ ਖਾਣਾ ਖਾਧਾ।
ਉਨ੍ਹਾਂ ਕਿਹਾ, "ਪਹਿਲਾਂ, ਦੋ ਲੜਕੀਆਂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਜਲਦੀ ਹੀ ਹੋਰ ਵਿਦਿਆਰਥਣਾਂ ਨੇ ਵੀ ਇਸਦੀ ਸ਼ਿਕਾਇਤ ਕੀਤੀ। ਲੜਕੀਆਂ ਨੂੰ GBP ਹਸਪਤਾਲ ਲਿਜਾਇਆ ਗਿਆ।" ਉਨ੍ਹਾਂ ਕਿਹਾ, "ਹੋਸਟਲ ਤੋਂ ਭੋਜਨ ਦੇ ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ ਹਨ। ਜੇਕਰ ਹੋਸਟਲ ਅਧਿਕਾਰੀਆਂ ਵੱਲੋਂ ਵਿਦਿਆਰਥਣਾਂ ਨੂੰ ਪਰੋਸੇ ਜਾਣ ਵਾਲੇ ਖਾਣੇ ਵਿੱਚ ਕੋਈ ਅਣਸੁਖਾਵੀਂ ਚੀਜ਼ ਪਾਈ ਗਈ ਤਾਂ ਅਸੀਂ ਬਣਦੀ ਕਾਰਵਾਈ ਕਰਾਂਗੇ। ਵਿਦਿਆਰਥਣਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।" ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਇਹ 'ਫੂਡ ਪੋਇਜ਼ਨਿੰਗ' ਦਾ ਮਾਮਲਾ ਜਾਪਦਾ ਹੈ। ਸਾਹਾ ਨੇ ਹਸਪਤਾਲ ਵਿੱਚ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ, "ਵਿਦਿਆਰਥੀਆਂ ਦੀ ਹਾਲਤ ਸਥਿਰ ਹੈ... ਸਰਕਾਰ ਨੇ ਜ਼ਰੂਰੀ ਕਦਮ ਚੁੱਕਣ ਲਈ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਗੱਡੀ 'ਚ 15 ਰੁਪਏ ਦੀ ਪਾਣੀ ਦੀ ਬੋਤਲ 20 ਰੁਪਏ ਵੇਚੀ ਜਾ ਰਹੀ, ਰੇਲ ਅਧਿਕਾਰੀ ਨੇ ਕੀਤੀ ਅਚਨਚੇਤ ਚੇਕਿੰਗ
NEXT STORY