ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਮੈਨੇਜਰ ਕਮੇਟੀ ਦੇ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਚੋਣਾਂ ਵਿਚ ਸੰਗਤ ਵੱਲੋਂ ਦਿੱਤੇ ਫਤਵੇ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ 30 ਮੈਂਬਰੀ ਟੀਮ 22 ਜਨਵਰੀ ਨੂੰ ਕਮੇਟੀ ਦੇ ਅਹੁਦੇਦਾਰਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਲਈ ਤਿਆਰ ਹਨ। ਸ. ਕਾਲਕਾ ਨੇ ਕਿਹਾ ਹੈ ਕਿ ਅਸੀਂ ਲੰਬੇ ਸਮੇਂ ਤੋਂ ਅਹੁਦੇਦਾਰਾਂ ਦੀਆਂ ਚੋਣਾਂ ਦਾ ਇੰਤਜਾਰ ਕਰ ਰਹੇ ਸੀ ਹੁਣ ਗੁਰਦੁਆਰਾ ਚੋਣ ਨਿਸ਼ਚਲ ਨੇ 22 ਜਨਵਰੀ ਦੀ ਜੋ ਤਾਰੀਖ ਤੈਅ ਕੀਤੀ ਹੈ ਉਹ ਸਾਨੂੰ ਮਨਜ਼ੂਰ ਹੈ। ਪੱਤਰਾਕਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸ. ਕਾਲਕਾ ਨੇ ਕਿਹਾ ਹੈ ਕਿ ਗੁਰਦੁਆਰਾ ਚੋਣ ਅਧਿਕਾਰੀ ਹੀ ਜਵਾਬ ਦੇ ਸਕਦੇ ਹਨ ਕਿ ਕਰਫਿਊ ਵਾਲੇ ਦਿਨ ਉਨ੍ਹਾਂ ਨੇ ਕਿਸਦੇ ਦਬਾਅ ਵਿਚ ਚੋਣ ਰੱਖੇ ਹਨ ਪਰ ਅਸੀਂ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਸ. ਕਾਲਕਾ ਨੇ ਹੋਰ ਪਾਰਟੀਆਂ ਦੇ ਮੈਂਬਰ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਸੰਗਤ ਦੇ ਫਤਵੇ ਦਾ ਸਨਮਾਨ ਕਰਦੇ ਹੋਏ ਇਸ ਟੀਮ ਦੇ ਨਾਲ ਜੁੜਣਨ, ਉਨ੍ਹਾਂ ਨੂੰ ਪੂਰਾ ਆਦਰ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਦੇਰ ਰਾਤ ਤੱਕ ਉਨ੍ਹਾਂ ਦੇ ਮੈਂਬਰਾਂ ਦੇ ਬਾਰੇ ਵਿਚ ਦੁਸ਼ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਜੋ ਕਿ ਝੂਠ ਨਾਲ ਭਰਿਆ ਹੋਇਆ ਸੀ। ਵਿਰੋਧੀ ਧਿਰਾਂ ਨੂੰ ਸ. ਕਾਲਕਾ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਕੱਲ ਗੁਰਦੁਆਰਾ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਗਈ ਅਤੇ ਅਧਿਕਾਰੀ ਨੇ 6ਵੀਂ ਪਰਚੀ ਨੂੰ ਆਪਸ਼ਨ ਦੇ ਲਈ ਬਾਹਰ ਕੱਢਿਆ ਜਦਕਿ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਸਬੰਧਤ ਸਿੰਘ ਸਭਾ ਹੀ ਆਪਣੇ ਆਪ ਕਰਦੀ ਹੈ ਕਿ ਸਾਡਾ ਪ੍ਰਧਾਣ ਕੌਣ ਹੈ ਜੋ ਕਮੇਟੀ ਵਿਚ ਨੁਮਾਇੰਦਗੀ ਕਰੇਗਾ। ਉਨ੍ਹਾਂ ਨੇ 2017 ਵਿਚ ਸ਼ਿਵਚਰਨ ਸਿੰਘ ਲਾਂਬਾ ਦੀ ਹੋਈ ਚੋਣ ਦੀ ਉਦਾਹਰਨ ਵੀ ਦਿੱਤੀ ਤੇ ਕਿਹਾ ਕਿ ਅਸੀ ਕੋਆਪਸ਼ਨ ਵਾਲੀ ਲੜਾਈ ਅਲੱਗ ਤੋਂ ਅਦਾਲਤ ਵਿਚ ਲੜ ਰਹੇ ਹਾਂ ਤੇ ਗੁਰੂ ਸਾਹਿਬ ਦੀ ਬਖਸ਼ੀਸ਼ ਦੇ ਚੱਲਦੇ ਇਸਦਾ ਫੈਸਲਾ ਵੀ ਸਾਡੇ ਹੱਕ ਵਿਚ ਹੋਵੇਗਾ।
ਇਸ ਮੌਕੇ 'ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਐਡਵੋਕੇਟ ਜਗਦੀਪ ਸਿੰਘ ਕਾਹਲੋਂ, ਬੀਬੀ ਰਣਜੀਤ ਕੌਰ, ਵਿਕ੍ਰਮ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ, ਜਸਬੀਰ ਸਿੰਘ ਜੱਸੀ, ਮਹਿੰਦਰਪਾਲ ਸਿੰਘ ਚੱਢਾ, ਹਰਵਿੰਦਰ ਸਿੰਘ ਕੇ. ਪੀ., ਜਸਪ੍ਰੀਤ ਸਿੰਘ ਕਰਮਸਰ, ਸੁਰਜੀਤ ਸਿੰਘ ਜੀਤੀ, ਅਮਰਜੀਤ ਸਿੰਘ ਪਿੰਕੀ, ਗੁਰਦੇਵ ਸਿੰਘ, ਭੂਪਿੰਦਰ ਸਿੰਘ ਗਿੰਨੀ, ਸਤਿੰਦਰਪਾਲ ਸਿੰਘ ਨਾਗੀ, ਅਮਰਜੀਤ ਸਿੰਘ ਪੱਪੂ, ਰਾਜਿੰਦਰ ਸਿੰਘ ਘੁੱਗੀ, ਹਰਜੀਤ ਸਿੰਘ ਪੱਪਾ, ਗੁਰਮਿਤ ਸਿੰਘ ਭਾਟੀਆ, ਆਤਮਾ ਸਿੰਘ ਲੁਬਾਣਾ, ਰਮਿੰਦਰ ਸਿੰਘ ਸੁਖੀਆ, ਰਮਨਜੋਤ ਸਿੰਘ ਮੀਤਾ, ਰਮਨਦੀਪ ਸਿੰਘ ਥਾਪਰ, ਗੁਰਪ੍ਰੀਤ ਜੱਸਾ, ਪਰਵਿੰਦਰ ਸਿੰਘ ਲੱਕੀ, ਬਲਬੀਰ ਸਿੰਘ, ਸੁਖਵਿੰਦਰ ਸਿੰਘ ਬੱਬਰ, ਭੁਪਿੰਦਰ ਸਿੰਘ ਭੁੱਲਰ ਅਤੇ ਸੁਖਬੀਰ ਸਿੰਘ ਕਾਲੜਾ ਵੀ ਮੌਜੂਦ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਜਨਤਾ ਪਾਰਟੀ ਤੇ ਗਠਜੋੜ ਯੂ.ਪੀ. ਦੀਆਂ 403 ਸੀਟਾਂ 'ਤੇ ਲੜੇਗੀ ਚੋਣਾਂ : ਜੇ.ਪੀ. ਨੱਡਾ
NEXT STORY