ਨਵੀਂ ਦਿੱਲੀ—ਜਹਾਂਗੀਰਪੁਰੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਥਮਣ ਦਾ ਨਾਂ ਨਹੀਂ ਲੈ ਰਹੇ ਹਨ। ਸ਼ਨੀਵਾਰ ਨੂੰ ਇਲਾਕੇ ਦੇ 'ਸੀ' ਬਲਾਕ 'ਚ ਉਸ ਵੇਲੇ ਭਾਜਡ਼ ਪੈ ਗਈ ਜਦੋਂ ਇਕ ਹੀ ਪਰਿਵਾਰ ਦੇ 31 ਲੋਕ ਕੋਰੋਨਾ ਨਾਲ ਪ੍ਰਭਾਵਿਤ ਪਾਏ ਗਏ ਹਨ। ਅਧਿਕਾਰੀਆਂ ਨੇ ਸਾਰੇ ਲੋਕਾਂ ਨੂੰ ਨਰੇਲਾ ਸਥਿਤ ਕੁਆਰੰਟਾਈਨ ਸੈਂਟਰ 'ਚ ਭੇਜ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ 'ਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਜਾਂਚ ਤੋਂ ਬਾਅਦ ਜਿਨ੍ਹਾਂ 'ਚ ਲੱਛਣ ਪਾਏ ਗਏ ਉਨ੍ਹਾਂ ਨੂੰ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪੀੜਤ ਇਕ ਹੀ ਕੋਰੋਨਾ ਪ੍ਰਭਾਵਿਤ ਮਹਿਲਾ ਦੇ ਸੰਪਰਕ 'ਚ ਆਏ ਸਨ ਅਤੇ ਕੁਝ ਦਿਨ ਪਹਿਲਾਂ ਮਹਿਲਾ ਦੀ ਮੌਤ ਹੋ ਹੋਈ ਹੈ। ਜਹਾਂਗੀਰਪੁਰੀ ਦਾ 'ਸੀ' ਬਲਾਕ ਅਤੇ 'ਬੀ' ਬਲਾਕ ਪਹਿਲਾਂ ਤੋਂ ਕੰਟੇਨਮੈਂਟ ਜ਼ੋਨ (ਸੀਲ ਜ਼ੋਨ) ਐਲਾਨ ਸੀ।
ਪ੍ਰਭਾਵਿਤ ਮਹਿਲਾ ਦੇ ਸੰਪਰਕ 'ਚ ਆਏ ਸਨ ਸਾਰੇ
ਜਹਾਂਗੀਰਪੁਰੀ ਦੇ 'ਸੀ' ਬਲਾਕ 'ਚ ਰਹਿਣ ਵਾਲੀ 54 ਸਾਲਾ ਇਕ ਮਹਿਲਾ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਦਾਖਲ ਸੀ। ਉੱਥੇ ਉਸ ਦੇ ਕੋਰੋਨਾ ਜਾਂਚ ਲਈ ਟੈਸਟ ਕੀਤੇ ਗਏ ਸਨ। ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ 6 ਅਪ੍ਰੈਲ ਨੂੰ ਅੰਤਿਮ ਸੰਸਕਾਰ ਕਰ ਦਿੱਤਾ। 8 ਅਪ੍ਰੈਲ ਨੂੰ ਰਿਪੋਰਟ ਆਉਣ ਤੋਂ ਬਾਅਦ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਰਿਸ਼ਤੇਦਾਰਾਂ ਨੂੰ ਨਰੇਲਾ 'ਚ ਕੁਆਰੰਟਾਈਨ 'ਚ ਰੱਖਿਆ ਸੀ। ਇਸ ਦੇ ਨਾਲ ਹੀ ਪੂਰੇ 'ਸੀ' ਬਲਾਕ ਨੂੰ ਸੀਲ ਕਰ ਲੋਕਾਂ 'ਚ ਕੋਰੋਨਾ ਦੀ ਜਾਂਚ ਲਈ ਸਰਵੇਅ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 'ਸੀ' ਬਲਾਕ ਅਤੇ ਨੇੜਲੇ ਇਕਾਲਿਆਂ ਤੋਂ 82 ਲੋਕਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ। ਇਨ੍ਹਾਂ 'ਚੋਂ 'ਸੀ' ਬਲਾਕ ਦੇ 31 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਹਾਟਸਪਾਟ ਬਣਿਆ ਜਹਾਂਗੀਰਪੁਰੀ
ਜਹਾਂਗੀਰਪੁਰੀ ਦੇ ਬਲਾਕ 'ਸੀ' 'ਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਾਸ਼ਸਨ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 'ਬੀ' ਬਲਾਕ 'ਚ ਚਾਰ ਮਾਮਲੇ ਮਿਲੇ ਸਨ। ਅਧਿਕਾਰੀਆਂ ਨੇ ਪੂਰੇ ਬਲਾਕ ਨੂੰ ਸੀਲ ਕਰ ਘਰ-ਘਰ ਜਾ ਕੇ ਸਰਵੇਅ ਕੀਤਾ ਸੀ। ਹੁਣ ਚਾਰ ਪੀੜਤ ਵੀ ਠੀਕ ਹੋ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਂਗੀਰਪੁਰੀ 'ਚ ਆਉਣ ਵਾਲੇ ਦੋ ਹਫਤੇ ਬੇਹੱਦ ਮਹਤੱਵਪੂਰਨ ਹਨ। ਅਜੇ ਇਥੋ ਦੇ ਕੋਈ ਲੋਕਾਂ ਦੀ ਜਾਂਚ ਰਿਪੋਰਟ ਨਹੀਂ ਆਈ ਹੈ।
ਕੋਵਿਡ-19 ਮਰੀਜ਼ਾਂ ਲਈ ਵਿਗਿਆਨਿਕਾਂ ਨੇ ਬਣਾਏ ਪ੍ਰੋਟੀਨ ਬਿਸਕੁੱਟ
NEXT STORY