ਬੇਗਲੁਰੂ– ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ’ਚ ਸਕੂਲ ਖੁੱਲ੍ਹਦੇ ਹੀ ਕੋਰੋਨਾ ਵਾਇਰਸ ਦੇ ਕੇਸ ਬੱਚਿਆਂ ’ਚ ਤੇਜ਼ੀ ਨਾਲ ਵੱਧਦੇ ਨਜ਼ਰ ਆ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਬੇਂਗਲੁਰੂ ਦੇ ਦੋ ਸਕੂਲਾਂ ਦੇ ਘੱਟੋ-ਘੱਟ 31 ਬੱਚੇ ਕੋਰੋਨਾ ਵਾਇਰਸ ਦੇ ਲਪੇਟ ’ਚ ਆਏ ਹਨ। ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ।
ਦਰਅਸਲ 6ਵੀਂ ਜਮਾਤ ਵਿਚ ਪੜ੍ਹ ਰਹੇ ਨਿਊ ਸਟੈਂਡਰਡ ਇੰਗਲਿਸ਼ ਸਕੂਲ ਦੇ 21 ਵਿਦਿਆਰਥੀਆਂ ਅਤੇ 5ਵੀਂ ਜਮਾਤ ਵਿਚ ਪੜ੍ਹ ਰਹੇ ਐੱਮ. ਈ. ਐਸ ਸਕੂਲ ਦੇ 10 ਵਿਦਿਆਰਥੀਆਂ ਦਾ ਕੋਵਿਡ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਸਿਹਤ ਟੀਮ ਬੱਚਿਆਂ ਦਾ ਟੀਕਾਕਰਨ ਸਕੂਲ ਗਈ ਸੀ। ਇਸ ਦੌਰਾਨ ਕੁਝ ਵਿਦਿਆਰਥੀਆਂ ’ਚ ਹਲਕੇ ਲੱਛਣ ਵਿਖਾਈ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਵਿਡ ਟੈਸਟ ਕਰਵਾਇਆ ਗਿਆ ਤਾਂ 31 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ। ਦੋਵੇਂ ਸਕੂਲਾਂ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਓਧਰ ਕਰਨਾਟਕ ਦੇ ਸਿਹਤ ਵਿਭਾਗ ਨੇ ਸਕੂਲਾਂ ਅਤੇ ਕਾਲਜਾਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਖਾਸ ਕਰਕੇ ਬੈਂਗਲੁਰੂ ’ਚ ਸਾਵਧਾਨੀ ਦੇ ਉਪਾਅ ਯਕੀਨੀ ਬਣਾਉਣ। ਬ੍ਰੁਹਤ ਬੈਂਗਲੁਰੂ ਮਹਾਨਗਰ ਪਾਲੀਕੇ (BBMP) ਨੇ ਵੀ ਸਾਵਧਾਨੀ ਦੇ ਉਪਾਅ ਸ਼ੁਰੂ ਕਰਨ ਅਤੇ ਬੈਂਗਲੁਰੂ ਦੇ ਸਕੂਲਾਂ ਅਤੇ ਕਾਲਜਾਂ ਵਿਚ ਕੋਵਿਡ ਪ੍ਰੋਟੋਕੋਲ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆ ਸੰਸਥਾਵਾਂ ਨੂੰ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਲਈ ਦਾਖ਼ਲੇ ਸਮੇਂ ਲਾਜ਼ਮੀ ਥਰਮਲ ਸਕੈਨਿੰਗ ਕਰਵਾਉਣ ਲਈ ਕਿਹਾ ਗਿਆ ਹੈ।
ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ 'ਚ 8800 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
NEXT STORY