ਮੁੰਬਈ (ਭਾਸ਼ਾ)- ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਵੱਖ-ਵੱਖ ਮਾਮਲਿਆਂ 'ਚ 2 ਵਿਦੇਸ਼ੀ ਮਹਿਲਾ ਨਾਗਰਿਕਾਂ ਦੇ ਅੰਡਰਗਾਰਮੈਂਟਸ ਅਤੇ ਸਾਮਾਨ 'ਚ ਲੁਕਾਇਆ 19.15 ਕਰੋੜ ਰੁਪਏ ਮੁੱਲ ਦਾ ਕੁੱਲ 32.79 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਅਫ਼ਰੀਕੀ ਦੇਸ਼ਾਂ ਤੋਂ ਆਈਆਂ ਦੋਹਾਂ ਮਹਿਲਾ ਯਾਤਰੀਆਂ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਗਈ। ਦੋਹਾਂ ਮਾਮਲਿਆਂ 'ਚ ਅੰਡਰਗਾਰਮੈਂਟਸ ਅਤੇ ਸਾਮਾਨ 'ਚ ਲੁਕਾਇਆ ਗਿਆ ਸੋਨਾ ਮਿਲਿਆ। ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤ ਸ਼ਾਹ ਨੇ ਦੂਜੀ ਵਾਰ ਸੰਭਾਲਿਆ ਗ੍ਰਹਿ ਮੰਤਰਾਲਾ ਦਾ ਚਾਰਜ, ਸ਼ਹੀਦ ਪੁਲਸ ਕਰਮੀਆਂ ਨੂੰ ਕੀਤਾ ਨਮਨ
NEXT STORY