ਨਵੀਂ ਦਿੱਲੀ- ਪੱਛਮੀ ਬੰਗਾਲ ਤੋਂ ਨੌਕਰੀ ਦਿਵਾਉਣ ਦੇ ਨਾਂ ’ਤੇ ਦਿੱਲੀ ਲਿਆ ਕੇ ਜੀ. ਬੀ. ਰੋਡ ’ਤੇ ਥੋੜ੍ਹੇ ਪੈਸਿਆਂ ’ਚ ਇਕ 35 ਸਾਲਾ ਔਰਤ ਨੂੰ ਵੇਚ ਦਿੱਤਾ ਗਿਆ। ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਆਪ੍ਰੇਸ਼ਨ ਮਿਲਾਪ ਤਹਿਤ ਔਰਤ ਨੂੰ ਬਰਾਮਦ ਕਰ ਲਿਆ ਹੈ। ਪੁਲਸ ਟੀਮ ਨੇ ਇਕ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲਾ ਪਰਗਨਾ ਪੱਛਮੀ ਬੰਗਾਲ ’ਚ ਰਹਿਣ ਵਾਲੀ 35 ਸਾਲਾ ਔਰਤ ਨੂੰ ਉਥੋਂ ਦੀ ਰਹਿਣ ਵਾਲੀ ਇਕ ਔਰਤ ਨੇ ਦਿੱਲੀ ਵਿਚ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਮਹੀਨੇ ਪਹਿਲਾਂ ਜੀ.ਬੀ. ਰੋਡ ’ਤੇ ਵੇਚ ਦਿੱਤਾ ਸੀ।
ਉਸ ਤੋਂ ਬਾਅਦ ਔਰਤ ਦਾ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ। ਲੱਗਭਗ 10 ਦਿਨ ਪਹਿਲਾਂ ਪੀੜਤਾ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ ਤੇ ਆਪਣੀ ਹੱਡਬੀਤੀ ਸੁਣਾਈ। ਪਤਾ ਲੱਗਾ ਹੈ ਕਿ ਪੀੜਤਾ ਨੇ 5ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਤੇ 6 ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੀ ਹੈ।
ਮੁਸਲਮਾਨਾਂ ਨੇ ਰਾਮ ਨੌਮੀ ਸ਼ੋਭਾ ਯਾਤਰਾ ’ਤੇ ਕੀਤੀ ਫੁੱਲਾਂ ਦੀ ਵਰਖਾ
NEXT STORY