ਮੁੰਬਈ - ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 4,456 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੋਰੋਨਾ ਵਾਇਰਸ ਪੀੜਤਾਂ ਦੀ ਕੁਲ ਗਿਣਤੀ ਵਧਕੇ ਪ੍ਰਦੇਸ਼ ਵਿੱਚ 64,69,332 ਹੋ ਗਈ ਜਦੋਂ ਕਿ 183 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਦੀ ਗਿਣਤੀ 1,37,496 ਤੋਂ ਉੱਪਰ ਪਹੁੰਚ ਗਈ। ਸੂਬੇ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਇਲਾਹਾਬਾਦ ਹਾਈਕੋਰਟ ਦੀ ਟਿੱਪਣੀ, ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਵੇ
ਮਹਾਰਾਸ਼ਟਰ ਵਿੱਚ ਬੀਤੇ 24 ਘੰਟੇ ਦੌਰਾਨ ਕੋਵਿਡ-19 ਦੇ 4,430 ਮਰੀਜ਼ ਇਨਫੈਕਸ਼ਨ ਮੁਕਤ ਵੀ ਹੋਏ, ਜਿਸ ਨਾਲ ਸੂਬੇ ਵਿੱਚ ਇਸ ਜਾਨਲੇਵਾ ਵਾਇਰਸ ਦੇ ਇਨਫੈਕਸ਼ਨ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵਧਕੇ 62,77,230 ਹੋ ਗਈ। ਰਾਜ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 51,078 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀ ਮੁਤਾਬਕ ਮਹਾਰਾਸ਼ਟਰ ਵਿੱਚ ਇਨਫੈਕਸ਼ਨ ਤੋਂ ਠੀਕ ਹੋਣ ਦੀ ਦਰ 97.03 ਫ਼ੀਸਦੀ ਹੋ ਗਈ ਹੈ ਜਦੋਂ ਕਿ ਮੌਤ ਦਰ 2.12 ਫ਼ੀਸਦੀ ਬਣੀ ਹੋਈ ਹੈ। ਧੁਲੇ, ਜਾਲਨਾ, ਹਿੰਗੋਲੀ ਅਤੇ ਵਾਸ਼ਿਮ ਜ਼ਿਲ੍ਹਿਆਂ ਦੇ ਪੇਂਡੂ ਹਿੱਸਿਆਂ ਤੋਂ ਇਲਾਵਾ ਮਾਲੇਗਾਓ ਅਤੇ ਨਾਂਦੇੜ ਦੇ ਨਗਰ ਨਿਗਮ ਖੇਤਰਾਂ ਵਿੱਚ ਬੀਤੇ 24 ਘੰਟੇ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ - ਕਰਨਾਲ 'ਚ ਕਿਸਾਨਾਂ 'ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ SDM ਦਾ ਤਬਾਦਲਾ
ਸੂਬੇ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸਭ ਤੋਂ ਜ਼ਿਆਦਾ 653 ਨਵੇਂ ਮਾਮਲੇ ਸਾਹਮਣੇ ਆਏ, ਉਸਦੇ ਬਾਅਦ ਪੁਣੇ ਵਿੱਚ ਕੋਰੋਨਾ ਵਾਇਰਸ ਦੇ 608 ਨਵੇਂ ਮਾਮਲੇ ਦਰਜ ਕੀਤੇ ਗਏ। ਪੁਣੇ ਸ਼ਹਿਰ ਵਿੱਚ ਬੀਤੇ 24 ਘੰਟੇ ਦੌਰਾਨ ਕੋਵਿਡ-19 ਦੇ ਸਭ ਤੋਂ ਜ਼ਿਆਦਾ 32 ਮਰੀਜ਼ਾਂ ਦੀ ਮੌਤ ਹੋਈ। ਰਾਜਧਾਨੀ ਮੁੰਬਈ ਵਿੱਚ ਕੋਰੋਨਾ ਵਾਇਰਸ ਦੇ 415 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ ਚਾਰ ਮਰੀਜ਼ਾਂ ਦੀ ਮੌਤ ਹੋਈ। ਮਹਾਰਾਸ਼ਟਰ ਵਿੱਚ ਬੀਤੇ 24 ਘੰਟੇ ਦੌਰਾਨ 1,78,004 ਨਮੂਨਿਆਂ ਦੀ ਕੋਵਿਡ-19 ਜਾਂਚ ਕੀਤੀ ਗਈ। ਸੂਬੇ ਵਿੱਚ ਹੁਣ ਤੱਕ 5,41,54,890 ਨਮੂਨਿਆਂ ਦੀ ਕੋਵਿਡ-19 ਜਾਂਚ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਨੇਪਾਲ ਦੇ 6 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਰਾਹਤ ਸਮੱਗਰੀ ਸੌਂਪੀ
NEXT STORY