ਨੈਸ਼ਨਲ ਡੈਸਕ : ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਪੁਲਸ ਨੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੀ ਗਈ 4 ਕਰੋੜ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਵਿਦੇਸ਼ੀ ਸ਼ਰਾਬ ਨੂੰ ਰੋਡ ਰੋਲਰਾਂ ਅਤੇ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਸ਼ੁੱਕਰਵਾਰਨੂੰ ਇਸ ਦੀ ਜਾਣਕਾਰੀ ਦਿੱਤੀ। ਗੁਜਰਾਤ ਵਿੱਚ ਸ਼ਰਾਬਬੰਦੀ ਹੈ, ਜਿੱਥੇ ਸ਼ਰਾਬ ਨੂੰ ਬਣਾਉਣ, ਵੇਚਣ, ਰੱਖਣ ਅਤੇ ਸੇਵਨ ਕਰਨ 'ਤੇ ਰੋਕ ਲੱਗੀ ਹੈ।
ਪੜ੍ਹੋ ਇਹ ਵੀ - ਘਰ ਛੱਡ Beach 'ਤੇ ਸੌਣ ਲਈ ਮਜਬੂਰ ਹੋਏ ਮੁੰਬਈ ਦੇ ਲੋਕ, ਵਾਇਰਲ ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼
ਡਿਪਟੀ ਕਮਿਸ਼ਨਰ ਆਫ਼ ਪੁਲਸ ਜੇ.ਐੱਮ. ਚਾਵੜਾ ਨੇ ਕਿਹਾ, "313 ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੀ ਗਈ 4 ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਸ਼ਰਾਬ ਨੂੰ ਵਡੋਦਰਾ ਦੇ ਕੋਯਾਲੀ ਖੇਤਰ ਵਿੱਚ ਨਸ਼ਟ ਕਰ ਦਿੱਤਾ ਗਿਆ।" ਪੁਲਸ ਨੇ ਦੱਸਿਆ ਕਿ ਸ਼ਰਾਬ ਨੂੰ ਵੀਰਵਾਰ ਨੂੰ ਚਾਰ ਸਹਾਇਕ ਪੁਲਸ ਕਮਿਸ਼ਨਰਾਂ, 14 ਪੁਲਸ ਇੰਸਪੈਕਟਰਾਂ, ਕੁਲੈਕਟੋਰੇਟ ਪ੍ਰਤੀਨਿਧੀਆਂ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰੋਡ ਰੋਲਰ ਅਤੇ ਬੁਲਡੋਜ਼ਰ ਦੀ ਵਰਤੋਂ ਕਰਕੇ ਨਸ਼ਟ ਕੀਤਾ ਗਿਆ। ਡੀਸੀਪੀ ਚਾਵੜਾ ਨੇ ਕਿਹਾ ਕਿ ਇਹ ਕਾਰਵਾਈ ਗੁਜਰਾਤ ਦੀ ਸ਼ਰਾਬਬੰਦੀ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਰਾਜ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਨੂੰ ਰੋਕਣ ਦੇ ਯਤਨਾਂ ਦਾ ਹਿੱਸਾ ਸੀ।
ਪੜ੍ਹੋ ਇਹ ਵੀ - ਬੈਨ ਰਹੇਗਾ Telegram! ਦਿੱਲੀ ਹਾਈਕੋਰਟ ਨੇ ਸੁਣਾਇਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
22 ਜੂਨ ਤੋਂ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਚਾਂਦੀ ! ਬਣ ਰਿਹੈ ਤ੍ਰਿਗ੍ਰਹੀ ਯੋਗ; ਹੋਵੇਗੀ ਅੰਨ੍ਹੇਵਾਹ ਕਮਾਈ
NEXT STORY