ਗੁਰੂਗ੍ਰਾਮ— ਹਾਥਰਸ ਕੇਸ ਮਗਰੋਂ ਬਲਾਤਕਾਰ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ 32 ਸਾਲਾ ਜਨਾਨੀ ਨਾਲ 4 ਫੂਡ ਡਿਲਿਵਰੀ ਮੁੰਡਿਆਂ ਵਲੋਂ ਗੈਂਗਰੇਪ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਦੋਸ਼ੀਆਂ ਨੇ ਵਾਰਦਾਤ ਮਗਰੋਂ ਜਨਾਨੀ ਨੂੰ ਕੁੱਟਿਆ ਵੀ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਪੀੜਤਾ ਨੂੰ ਇਲਾਜ ਲਈ ਪਹਿਲਾਂ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਗੁਰੂਗ੍ਰਾਮ ਪੁਲਸ ਮੁਤਾਬਕ ਇਹ ਵਾਰਦਾਤ ਸ਼ਹਿਰ ਦੇ ਪਾਸ਼ ਇਲਾਕੇ ਡੀ. ਐੱਲ. ਐੱਫ. ਫੇਜ-2 ਵਿਚ ਵਾਪਰੀ ਹੈ। ਗੁਰੂਗ੍ਰਾਮ ਪੁਲਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਚਾਰੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਚਾਰੋਂ ਦੋਸ਼ੀ ਫੂਡ ਡਿਲਿਵਰੀ ਕੰਪਨੀ 'ਚ ਡਿਲਿਵਰੀ ਬੁਆਏ ਦਾ ਕੰਮ ਕਰਦੇ ਹਨ। ਪੁਲਸ ਨੇ ਜਿਨ੍ਹਾਂ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦੇ ਨਾਂ ਹਨ- ਪੰਕਜ, ਪਵਨ, ਰੰਜਨ ਅਤੇ ਗੋਬਿੰਦ।
ਪੁਲਸ ਦਾ ਕਹਿਣਾ ਹੈ ਕਿ ਚਾਰੋਂ ਦੋਸ਼ੀਆਂ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ਵਿਚ ਹੋਰ ਬਿੰਦੂਆਂ ਦੀ ਜਾਂਚ ਕਰ ਰਹੀ ਹੈ। ਪੁਲਸ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਦੋਸ਼ੀ ਪੀੜਤਾ ਨੂੰ ਪਹਿਲਾਂ ਵੀ ਜਾਣਦੇ ਸਨ। ਉੱਥੇ ਹੀ ਪੁਲਸ ਜਨਾਨੀ ਦੇ ਠੀਕ ਹੋਣ ਦੀ ਉਡੀਕ ਕਰ ਰਹੀ ਹੈ, ਤਾਂ ਕਿ ਪੀੜਤਾ ਦਾ ਬਿਆਨ ਲਿਆ ਜਾ ਸਕੇ।
ਨਵੇਂ ਕਾਨੂੰਨ ਤੋਂ ਬਾਅਦ ਜਨਾਨੀਆਂ ਨੂੰ ਵੀ ਮਿਲੇਗੀ ਆਦਮੀਆਂ ਦੇ ਬਰਾਬਰ ਤਨਖ਼ਾਹ ਅਤੇ ਅੱਗੇ ਵਧਣ ਦੇ ਮੌਕੇ-PM
NEXT STORY