ਹਿਸਾਰ/ਰਾਜਸਥਾਨ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ 4 ਦੋਸਤਾਂ ਦੀ ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 5 ਦੋਸਤ ਗੋਗਾਮੇੜੀ ਵਿਚ ਪੂਜਾ ਕਰ ਕੇ ਘੁੰਮਣ ਨਿਕਲੇ ਸਨ। ਇਸ ਭਿਆਨਕ ਸੜਕ ਹਾਦਸੇ 'ਚ ਆਲਟੋ ਕਾਰ ਸਵਾਰ 4 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ
ਜਾਣਕਾਰੀ ਮੁਤਾਬਕ ਕਾਰ ਸਵਾਰ 5 ਦੋਸਤ ਹਰਿਆਣਾ ਦੇ ਹਿਸਾਰ ਤੋਂ ਲੋਕ ਦੇਵਤਾ ਗੋਗਾਮੇੜੀ ਦੀ ਪੂਜਾ ਕਰਨ ਆਏ ਸਨ। ਪੂਜਾ ਕਰਨ ਮਗਰੋਂ ਉਹ ਘੁੰਮਣ ਨਿਕਲ ਗਏ ਸਨ। ਇਸ ਦੌਰਾਨ ਨੋਹਰ-ਭਾਦਰਾ ਮਾਰਗ 'ਤੇ ਨੋਹਰ ਵੱਲ ਆਉਂਦੇ ਸਮੇਂ ਉਨ੍ਹਾਂ ਦੀ ਆਲਟੋ ਕਾਰ ਅਤੇ ਪਿਕਅੱਪ 'ਚ ਆਹਮਣੇ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਅਨਿਲ (30), ਸੁਰਿੰਦਰ (32), ਕ੍ਰਿਸ਼ਨ (21) ਅਤੇ ਰਾਜੇਸ਼ (24) ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਹੀ ਸਚਿਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਨਿਲ ਫੋਟੋਗ੍ਰਾਫਰ ਸੀ ਅਤੇ ਉਸ ਦਾ ਚਚੇਰਾ ਭਰਾ ਸੁਰਿੰਦਰ ਆਈ. ਸੀ. ਆਈ. ਸੀ. ਬੈਂਕ ਵਿਚ ਕੰਮ ਕਰਦਾ ਸੀ। ਕ੍ਰਿਸ਼ਨ ਗੈਸ ਏਜੰਸੀ ਅਤੇ ਰਾਜੇਸ਼ ਆਰ. ਓ. ਪਲਾਂਟ ਚਲਾਉਂਦਾ ਸੀ। ਉਨ੍ਹਾਂ ਦਾ ਦੋਸਤ ਸਚਿਨ ਦਵਾਈ ਕੰਪਨੀ ਵਿਚ ਕੰਮ ਕਰਦਾ ਹੈ। ਅਨਿਲ ਤੋਂ ਇਲਾਵਾ ਤਿੰਨੋਂ ਮ੍ਰਿਤਕ ਕੁਆਰੇ ਸਨ। ਪੰਜਾਂ ਦੋਸਤਾਂ ਨੇ ਪੜ੍ਹਾਈ ਵੀ ਇਕੱਠੀ ਕੀਤੀ ਸੀ।
ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਹੜ੍ਹ ਨਾਲ 50 ਪਿੰਡ ਅਜੇ ਵੀ ਘਿਰੇ, ਸੈਂਕੜੇ ਲੋਕ ਫਸੇ, NDRF ਵਲੋਂ ਰੈਸਕਿਊ ਜਾਰੀ
ਹਾਦਸੇ ਦੀ ਸੂਚਨਾ ਮਿਲਣ 'ਤੇ ਗੋਗਾਮੇੜੀ ਥਾਣਾ ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ। ਗੋਗਾਮੇੜੀ ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀ ਸਚਿਤ ਦੀ ਸ਼ਿਕਾਇਤ 'ਤੇ ਪਿਕਅਪ ਡਰਾਈਵਰ ਖ਼ਿਲਾਫ ਲਾਪ੍ਰਵਾਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਵਾਮੀ ਪ੍ਰਸਾਦ ਮੌਰਿਆ 'ਤੇ ਸ਼ਖ਼ਸ ਨੇ ਸੁੱਟੀ ਜੁੱਤੀ
NEXT STORY