ਅੰਬਾਲਾ- ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ 4 ਸਕੂਲੀ ਵਿਦਿਆਰਥਣਾਂ ਸ਼ੱਕੀ ਹਲਾਤਾਂ ਵਿਚ ਲਾਪਤਾ ਹੋ ਗਈਆਂ। ਲਾਪਤਾ ਵਿਦਿਆਰਥਣਾਂ ਇਕ ਹੀ ਪ੍ਰਾਈਵੇਟ ਸਕੂਲ ਦੀਆਂ ਵਿਦਿਆਰਥਣਾਂ ਹਨ ਅਤੇ 8ਵੀਂ ਜਮਾਤ ਵਿਚ ਪੜ੍ਹਦੀਆਂ ਹਨ। ਬੱਚੀਆਂ ਦੀ ਉਮਰ 12 ਤੋਂ 14 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਬੱਚੀਆਂ ਦੇ ਇਕੱਠੇ ਗੁੰਮ ਹੋਣ ਦੀ ਸੂਚਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ।
ਲਾਪਤਾ ਵਿਦਿਆਰਥਣ ਦੇ ਇਕ ਪਰਿਵਾਰ ਨੇ ਦੱਸਿਆ ਕਿ ਰਾਤ ਕਰੀਬ 8.15 ਵਜੇ ਉਨ੍ਹਾਂ ਦੀ ਪੋਤੀ ਉਨ੍ਹਾਂ ਕੋਲ ਆਈ ਅਤੇ ਕੱਲ ਸਕੂਲ ਨਾ ਜਾਣ ਦੀ ਗੱਲ ਆਖੀ ਇਸ ਤੋਂ ਬਾਅਦ 8.30 ਵਜੇ ਜਦੋਂ ਪੋਤੀ ਦੇ ਪਿਤਾ ਨੇ ਉਸ ਨੂੰ ਆਵਾਜ਼ ਮਾਰੀ ਤਾਂ ਉਸ ਦਾ ਕਿਤੇ ਕੋਈ ਪਤਾ ਨਹੀਂ ਲੱਗਾ। ਬੱਚੇ ਦੇ ਦਾਦਾ ਮੁਤਾਬਕ ਲੋਕਾਂ ਨੇ 3 ਸਕੂਲੀ ਵਿਦਿਆਰਥਣਾਂ ਅਤੇ ਇਕ ਕੁੜੀ ਨੂੰ ਬਲਦੇਵ ਨਗਰ ਇਲਾਕੇ ਦੇ ਨੇੜੇ ਜਾਂਦੇ ਹੋਏ ਵੇਖਿਆ ਹੈ। ਉਨ੍ਹਾਂ ਨੇ ਪੁਲਸ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਪੁਲਸ ਨੇ FIR ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਿਆਦਾ ਰੌਲਾ ਪੈਣ ਮਗਰੋਂ FIR ਦਰਜ ਕੀਤੀ ਗਈ। ਫਿਲਹਾਲ ਪੁਲਸ ਵਲੋਂ ਵਿਦਿਆਰਥਣਾਂ ਨੂੰ ਲੱਭਣ ਦਾ ਕੰਮ ਜਾਰੀ ਹੈ।
ਕੋਰਟ ਨੇ ਰੇਹੜੀ-ਪੱਟੜੀ ਵਪਾਰੀਆਂ ਦੀ ਪਟੀਸ਼ਨ 'ਤੇ MCD ਤੇ ਪੁਲਸ ਤੋਂ ਮੰਗਿਆ ਜਵਾਬ
NEXT STORY