ਦੇਵਾਸ (ਮੱਧ ਪ੍ਰਦੇਸ਼)— ਦੇਵਾਸ ਜ਼ਿਲੇ ਦੇ ਖਾਤੇਗਾਓਂ ਥਾਣਾ ਖੇਤਰ 'ਚ ਕੁਸਮਾਨਿਆ ਹਰਣਗਾਓਂ ਮਾਰਗ 'ਤੇ ਇਕ ਜੀਪ ਦਾ ਟਾਇਰ ਫੱਟਣ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ 'ਚ ਸਵਾਰ ਇਕ ਔਰਤ ਸਣੇ 4 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ (ਐੱਸ.ਡੀ.ਓ.ਪੀ.) ਸ਼ੇਰ ਸਿੰਘ ਭੂਰੀਆ ਨੇ ਦੱਸਿਆ ਕਿ ਇਹ ਹਾਦਸਾ ਓਂਕਰਾ-ਕਕੜਦੀ ਪਿੰਡ ਵਿਚਾਲੇ ਹੋਇਆ, ਜਦੋਂ ਇਹ ਲੋਕ ਜੀਪ ਰਾਹੀਂ ਪਿੰਡ ਭਾਈਲੀ ਤੋਂ ਨਸੁਲਾਗੰਜ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਇਕ ਔਰਤ ਸਣੇ 4 ਲੋਕਾਂ ਦੀ ਮੌਤ ਹੋ ਗਈ ਤੇ ਜੀਪ ਚਾਲਕ ਸਣੇ 8 ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕੰਨੌਦ ਦੇ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਤੇ ਬਾਅਦ 'ਚ ਇਨ੍ਹਾਂ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ। ਭੂਰੀਆ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਾਬਿਤਰੀ ਬਾਈ (33), ਰਾਜੇਸ਼ ਬਕਸ਼ (35), ਰਾਕੇਸ਼ ਲਾਲ (45) ਤੇ ਰਾਸੇਸ਼ਵਰ ਲਾਲ (50) ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੀ.ਬੀ.ਐਸ.ਈ. ਜੀ ਮੇਨ 2018- ਨਤੀਜੇ ਦਾ ਹੋਇਆ ਐਲਾਨ, ਸੂਰਜ ਕ੍ਰਿਸ਼ਣਾ ਨੇ ਮਾਰੀ ਬਾਜ਼ੀ
NEXT STORY