ਨਵੀਂ ਦਿੱਲੀ (ਏਜੰਸੀ)- ਸੀ.ਬੀ.ਐਸ.ਈ. ਨੇ ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਮੇਨ (ਜੇ.ਈ.ਈ.)- ਵਿਦਿਆਰਥੀਆਂ ਦੀ ਉਡੀਕ ਖਤਮ ਕਰਦੇ ਹੋਏ ਨਤੀਜੇ ਦਾ ਅੱਜ ਐਲਾਨ ਕਰ ਦਿੱਤਾ ਹੈ। ਦੋਹਾਂ ਪੇਪਰਾਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਨਤੀਜਿਆਂ ਵਿਚ ਵਿਜੇਵਾਣਾ ਦੇ ਸੂਰਜ ਕ੍ਰਿਸ਼ਣਾ ਨੇ ਪਹਿਲਾ ਸਥਾਨ, ਆਂਧਰਾ ਪ੍ਰਦੇਸ਼ ਦੇ ਕੇ.ਵੀ.ਆਰ. ਹੇਮੰਤ ਨੇ ਦੂਜਾ ਸਥਾਨ ਅਤੇ ਤੀਜਾ ਸਥਾਨ ਕੋਟਾ ਦੇ ਪਾਰਥ ਨੇ ਹਾਸਲ ਕੀਤਾ ਹੈ। ਜਿਹੜੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨ 2018 ਦੀ ਆਨਲਾਈ ਅਤੇ ਆਫਲਾਈ ਪ੍ਰੀਖਿਆ ਦਿੱਤੀ ਸੀ। ਉਹ ਆਫੀਸ਼ੀਅਲ ਵੈਬਸਾਈਟ jeemain.nic.in ਉੱਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਸੀ.ਬੀ.ਐਸ.ਈ. ਨਤੀਜਿਆਂ ਦੀ ਸਾਈਟ http://www.cbseresults.nic.in ਉੱਤੇ ਲਾਗਇਨ ਵੀ ਕਰ ਸਕਦੇ ਹਨ ਅਤੇ ਨਤੀਜੇ ਚੈੱਕ ਕਰ ਸਕਦੇ ਹਨ। ਦੱਸ ਦਈਏ ਕਿ ਬੋਰਡ ਨੇ ਇਸ ਵਾਰ ਆਫਲਾਈਨ ਅਤੇ ਆਨਲਾਈਨ ਜ਼ਰੀਏ ਪ੍ਰੀਖਿਆ ਦਾ ਆਯੋਜਨ ਕੀਤਾ ਸੀ। ਆਫਲਾਈਨ ਪ੍ਰੀਖਿਆ ਦਾ ਆਯੋਜਨ 8 ਅਪ੍ਰੈਲ ਨੂੰ ਅਤੇ ਆਨਲਾਈਨ ਪ੍ਰੀਖਿਆ ਦਾ ਆਯੋਜਨ 15-16 ਅਪ੍ਰੈਲ ਨੂੰ ਕੀਤਾ ਸੀ।
ਇੰਝ ਦੇਖੋ ਨਤੀਜੇ
ਸਭ ਤੋਂ ਪਹਿਲਾਂ jeemain.nic.in ਜਾਂ http://www.cbseresults.nic.in ਜਾਂ results.nic.in ਵੈਬਸਾਈਟ ਉੱਤੇ ਜਾਓ।
ਜੇ.ਈ.ਈ. ਮੇਨ 2018 ਨਤੀਜੇ ਦੇ ਲਿੰਕ ਉਤੇ ਕਲਿੱਕ ਕਰੋ।
ਤੁਹਾਡਾ ਨਾਂ, ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਡੇਟ ਆਫ ਬਰਥ ਭਰੋ।
ਸਬਮਿਟ ਬਟਨ ਉੱਤੇ ਕਲਿੱਕ ਕਰੋ।
ਜੇ.ਈ.ਈ.ਮੇਨ 2018 ਨਤੀਜੇ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਲਈ ਉਸ ਦਾ ਪ੍ਰਿੰਟ ਆਊਟ ਰੱਖ ਲਓ।
ਜਾਣਕਾਰੀ ਮੁਤਾਬਕ ਪੂਰੇ ਦੇਸ਼ ਵਿਚ ਤਕਰੀਬਨ 14 ਲੱਖ ਵਿਦਿਆਰਥੀਆਂ ਨੇ ਇਸ ਸਾਲ ਜੇ.ਈ.ਈ. ਮੇਨ ਦਾ ਪੇਪਰ ਦਿੱਤਾ ਹੈ। ਦੱਸ ਦਈਏ ਕਿ ਜੇ.ਈ.ਈ.ਮੇਨ ਦਾ ਪੇਪਰ ਉਹ ਵਿਦਿਆਰਥੀ ਦਿੰਦੇ ਹਨ, ਜੋ ਕਿ ਟੈਕਨੀਕਲ ਲਾਈਨ ਵਿਚ ਪੜ੍ਹਾਈ ਕਰਨਾ ਚਾਹੁੰਦੇ ਹਨ। ਪੂਰੇ ਦੇਸ਼ ਵਿਚ ਜੇ.ਈ.ਈ. ਮੇਨ ਦਾ ਪੇਪਰ ਸੀ.ਬੀ.ਐਸ.ਈ. ਹੀ ਕਰਵਾਉਂਦਾ ਹੈ। ਆਫਲਾਈਨ ਪ੍ਰੀਖਿਆ ਦਾ ਆਯੋਜਨ 112 ਸ਼ਹਿਰਾਂ ਵਿਚ 1621 ਪ੍ਰੀਖਿਆ ਕੇਂਦਰਾਂ ਉੱਤੇ ਕੀਤੀ ਗਈ ਸੀ।
ਚੁਣਾਵੀ ਰੈਲੀ 'ਚ ਮੰਚ 'ਤੇ ਸੌ ਗਏ ਕਰਨਾਟਕ ਦੇ ਸੀ.ਐਮ ਸਿੱਧਰਮਈਆ
NEXT STORY