ਜਗਦਾਲਪੁਰ— ਜ਼ਿਲ੍ਹੇ ਦੇ ਦਰਭਾ 'ਚ ਸ਼ਨੀਵਾਰ ਦੇਰ ਰਾਤ ਟਰੈਕਟਰ ਪਲਟਣ ਨਾਲ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਟਰੈਕਟਰ ਸਵਾਰ ਲੋਕੀ ਹਫਤਾਵਾਰੀ ਬਾਜ਼ਾਰ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਸੜਕ 'ਚ ਪਏ ਟੋਏ ਕਾਰਨ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਮੰਦਰਕੋਂਟਾ ਦੇ ਰਹਿਣ ਵਾਲੇ ਸਨ ਤੇ ਟਰੈਕਟਰ 'ਤੇ ਸਵਾਰ ਹੋ ਕੇ ਹਫਤਾਵਾਰੀ ਬਾਜ਼ਾਰ ਤੋਂ ਵਾਪਸ ਪਰਤ ਰਹੇ ਸਨ ਤਾਂ ਜਦੋਂ ਉਹ ਕੁੜਕੀਪਾਣੀ ਇਲਾਕੇ ਕੋਲ ਪਹੁੰਚੇ ਤਾਂ ਸੜਕ 'ਤੇ ਪਏ ਟੋਏ ਕਾਰਨ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਨਾਲ ਟਰੈਕਟਰ ਹੇਠਾਂ ਦੱਬ ਕੇ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਦਸ਼ਰੂ (35), ਗੁੱਡੂ (35), ਮੰਗਲ (2) ਤੇ ਸੋਮਾਰੀ (12) ਵਜੋਂ ਹੋਈ ਹੈ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਟਰੈਕਟਰ ਡਰਾਇਵਰ ਦੀ ਲਾਪਰਵਾਹੀ ਕਾਰਨ ਹੋਇਆ ਹੈ।
ਈ. ਵੀ. ਐੱਮ. ਸਪਲਾਈ ਕਰਨ ਵਾਲੀਆਂ ਕੰਪਨੀਆਂ ਲਈ ਸਰਕਾਰ ਨੇ ਮੰਗੇ 1637 ਕਰੋੜ ਰੁਪਏ
NEXT STORY