ਛਪਰਾ : ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਮਸ਼ਰਕ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਨੂੰ ਇੱਕ ਆਟੋ-ਰਿਕਸ਼ਾ ਪਲਟਣ ਕਾਰਨ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਬੱਚੇ ਦੀ ਦਾਦੀ ਅਤੇ ਪਿਤਾ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਅਰਨਾ ਪਿੰਡ ਦਾ ਰਹਿਣ ਵਾਲਾ ਪ੍ਰਕਾਸ਼ ਰਾਮ ਆਪਣੀ ਮਾਂ ਸ਼ਿਵਝਰੀ ਦੇਵੀ ਅਤੇ ਪੁੱਤਰ ਦੀਪਾਂਸ਼ੂ ਕੁਮਾਰ (04) ਨਾਲ ਆਟੋਰਿਕਸ਼ਾ ਵਿੱਚ ਛਪਰਾ ਜਾ ਰਿਹਾ ਸੀ।
ਇਹ ਵੀ ਪੜ੍ਹੋ - ਵਿਦਿਆਰਥੀਆਂ ਲਈ ਖ਼ਾਸ ਖ਼ਬਰ: ਰੋਡਵੇਜ਼ ਬੱਸਾਂ 'ਚ ਕਰ ਸਕਦੇ ਹਨ ਮੁਫ਼ਤ ਸਫ਼ਰ
ਇਸੇ ਦੌਰਾਨ ਪਿੰਡ ਪਿਪਰਾਹਿਣੀਆਂ ਨੇੜੇ ਆਟੋਰਿਕਸ਼ਾ ਅਚਾਨਕ ਪਲਟ ਗਿਆ। ਇਸ ਹਾਦਸੇ ਵਿੱਚ ਪ੍ਰਿਯਾਂਸ਼ੂ ਕੁਮਾਰ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਦਾਦੀ ਅਤੇ ਪਿਤਾ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਛਪਰਾ ਭੇਜ ਦਿੱਤਾ ਹੈ। ਜ਼ਖ਼ਮੀਆਂ ਦਾ ਸਦਰ ਹਸਪਤਾਲ ਛਪਰਾ ਵਿਖੇ ਇਲਾਜ ਚੱਲ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰ ਦਿਨ ਪਹਿਲਾਂ ਕੰਮ 'ਤੇ ਰੱਖਿਆ ਨੇਪਾਲੀ ਜੋੜਾ ਚਾੜ੍ਹ ਗਿਆ ਚੰਨ, ਪਰਿਵਾਰ ਨੂੰ ਬੇਹੋਸ਼ ਕਰ ਕੀਤਾ ਵੱਡਾ ਕਾਂਡ
NEXT STORY