ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਹੋਈ ਇੱਕ ਪ੍ਰੇਮ ਕਹਾਣੀ ਨੇ ਪੁਲਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੰਸਟਾਗ੍ਰਾਮ 'ਤੇ ਇੱਕ-ਦੂਜੇ ਦੀਆਂ ਰੀਲਾਂ ਲਾਈਕ ਕਰਦੇ ਹੋਏ 40 ਸਾਲ ਦੀ ਇੱਕ ਔਰਤ ਅਤੇ 14 ਸਾਲ ਦੇ ਨਾਬਾਲਗ ਲੜਕੇ ਵਿਚਾਲੇ ਹੋਈ ਗੱਲਬਾਤ ਨੇ ਅਜਿਹਾ ਮੋੜ ਲਿਆ ਕਿ ਮਾਮਲਾ ਥਾਣੇ ਤੱਕ ਜਾ ਪਹੁੰਚਿਆ। ਪੁਲਸ ਮੁਤਾਬਕ ਗੋਰਖਪੁਰ ਦੀ ਰਹਿਣ ਵਾਲੀ 40 ਸਾਲਾ ਔਰਤ, ਜੋ ਕਿ ਚਾਰ ਬੱਚਿਆਂ ਦੀ ਮਾਂ ਹੈ, ਜਿਸਦੀ ਪਛਾਣ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਨਾਬਾਲਗ ਲੜਕੇ ਨਾਲ ਹੋਈ ਸੀ। ਦੋਵੇਂ ਇੱਕ-ਦੂਜੇ ਦੀਆਂ ਵੀਡੀਓਜ਼ (ਰੀਲਾਂ) ਲਾਈਕ ਕਰਦੇ ਸਨ, ਜਿਸ ਤੋਂ ਬਾਅਦ ਚੈਟਿੰਗ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਮਹਿਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਚਕਾਰ ਭਾਵਨਾਤਮਕ ਰਿਸ਼ਤਾ ਇੰਨਾ ਡੂੰਘਾ ਹੋ ਗਿਆ ਕਿ ਉਨ੍ਹਾਂ ਨੇ ਵਿਆਹ ਕਰ ਲਿਆ, ਹਾਲਾਂਕਿ ਇਸ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਜਿਸ ਲੜਕੇ ਨਾਲ ਮਹਿਲਾ ਆਪਣੇ ਰਿਸ਼ਤੇ ਦਾ ਦਾਅਵਾ ਕਰ ਰਹੀ ਸੀ, ਉਹ ਉਸਦੇ ਆਪਣੇ ਵੱਡੇ ਬੇਟੇ ਤੋਂ ਵੀ ਲਗਭਗ ਪੰਜ ਸਾਲ ਛੋਟਾ ਨਿਕਲਿਆ। ਲੜਕਾ ਆਪਣੇ ਪਿਤਾ ਨਾਲ ਚੇਨਈ ਵਿੱਚ ਰਹਿੰਦਾ ਹੈ। ਮਹਿਲਾ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਲੜਕੇ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਹੁਣ ਉਹ ਉਸ ਨਾਲ ਰਹਿਣ ਤੋਂ ਇਨਕਾਰ ਕਰ ਰਿਹਾ ਹੈ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਮਹਿਲਾ ਨੌਤਨਵਾ ਥਾਣੇ ਪਹੁੰਚ ਗਈ।
ਇਸ ਸਬੰਧੀ ਜਦੋਂ ਮਹਿਲਾ ਨੇ ਥਾਣੇ ਜਾ ਕੇ ਆਪਣੀ ਹੱਡਬੀਤੀ ਸੁਣਾਈ ਤਾਂ ਪੁਲਸ ਕਰਮਚਾਰੀ ਵੀ ਇੱਕ ਵਾਰ ਚੱਕਰਾਂ ਵਿੱਚ ਪੈ ਗਏ। ਮਾਮਲਾ ਨਾਬਾਲਗ ਨਾਲ ਜੁੜਿਆ ਹੋਣ ਕਾਰਨ ਪੁਲਸ ਨੇ ਬਹੁਤ ਸਾਵਧਾਨੀ ਵਰਤੀ। ਨੌਤਨਵਾ ਥਾਣਾ ਮੁਖੀ ਬਸੰਤ ਸਿੰਘ ਅਨੁਸਾਰ, ਦੋਵਾਂ ਪੱਖਾਂ ਨੂੰ ਬੁਲਾ ਕੇ ਸਮਝਾਇਆ ਗਿਆ। ਆਖਰਕਾਰ, ਮਹਿਲਾ ਨੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਅਤੇ ਦੋਵੇਂ ਪੱਖ ਇਸ ਗੱਲ 'ਤੇ ਸਹਿਮਤ ਹੋ ਗਏ ਕਿ ਉਹ ਭਵਿੱਖ ਵਿੱਚ ਇੱਕ-ਦੂਜੇ ਨਾਲ ਕੋਈ ਸੰਪਰਕ ਨਹੀਂ ਰੱਖਣਗੇ। ਫਿਲਹਾਲ ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਇਸਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਨਾਲ ਜੋੜ ਕੇ ਦੇਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੇਤਾਂ 'ਚ ਪਲਟ ਗਈ ਸ਼ਰਧਾਲੂਆਂ ਨਾਲ ਭਰੀ ਬੱਸ ! ਨੂੰਹ-ਸੱਸ ਦੀ ਹੋਈ ਦਰਦਨਾਕ ਮੌਤ
NEXT STORY