ਨਵੀਂ ਦਿੱਲੀ- ਭਾਰਤ 'ਚ 41,157 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੇਸ਼ 'ਚ ਹੁਣ ਤੱਕ ਸੰਕਰਮਣ ਦੀ ਲਪੇਟ 'ਚ ਆਏ ਲੋਕਾਂ ਦੀ ਗਿਣਤੀ ਵਧ ਕੇ 3,11,06,065 ਹੋ ਗਈ, ਜਦੋਂ ਕਿ 518 ਹੋਰ ਲੋਕਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ 4,13,609 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 4,22,660 ਹੋ ਗਈ, ਜਦੋਂ ਸੰਕਰਮਣ ਦੇ ਕੁੱਲ ਮਾਮਲਿਆਂ ਦਾ 1.36 ਫੀਸਦੀ ਹੈ। ਕੋਰੋਨਾ ਤੋਂ ਠੀਕ ਹੋ ਚੁਕੇ ਲੋਕਾਂ ਦੀ ਰਾਸ਼ਟਰੀ ਦਰ 97.31 ਫੀਸਦੀ ਹੈ। ਉਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 1,365 ਮਰੀਜ਼ ਇਨਫੈਕਸ਼ਨ ਤੋਂ ਠੀਕ ਹੋਏ ਹਨ।
ਸ਼ਨੀਵਾਰ ਨੂੰ ਕੋਰੋਨਾ ਲਈ19,36,709 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਹੀ ਹੁਣ ਇਸ ਮਹਾਮਾਰੀ ਦਾ ਪਤਾ ਲਗਾਉਣ ਲਈ ਕੀਤੇ ਗਏ ਨਮੂਨਿਆਂ ਦੀ ਜਾਂਚ ਦੀ ਗਿਣਤੀ 44,39,58,663 ਹੋ ਗਈ ਹੈ। ਅੰਕੜਿਆਂ ਅਨੁਸਾਰ, ਇਸ ਬੀਮਾਰੀ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,02,69,796 ਹੋ ਗਈ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ਹੈ। ਦੇਸ਼ਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹਾਲੇ ਤੱਕ ਟੀਕੇ ਦੀਆਂ ਕੁੱਲ 40.49 ਕਰੋੜ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਦੇਸ਼ 'ਚ ਪਿਛਲੇ ਸਾਲ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਉੱਥੇ ਹੀ ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਦੇ ਪਾਰ ਹੋ ਗਏ। ਦੇਸ਼ 'ਚ 19 ਦਸੰਬਰ ਨੂੰ ਇਹ ਮਾਮਲੇ ਇਕ ਕਰੋੜ ਦੇ ਪਾਰ, 4 ਮਈ ਨੂੰ 2 ਕਰੋੜ ਦੇ ਪਾਰ ਅਤੇ 23 ਜੂਨ ਨੂੰ 3 ਕਰੋੜ ਦੇ ਪਾਰ ਚੱਲੇ ਗਏ ਸਨ।
ਇਹ ਵੀ ਪ਼ੜ੍ਹੋ : ਸ਼ਿਮਲਾ ’ਚ ਉਮੜੀ ਭਾਰੀ ਭੀੜ, PM ਮੋਦੀ ਦੀ ਅਪੀਲ ਦਾ ਵੀ ਨਹੀਂ ਹੋ ਰਿਹਾ ਸੈਲਾਨੀਆਂ ’ਤੇ ਅਸਰ
ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕੌਣ ਹੈ ਜ਼ਿੰਮੇਵਾਰ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੁੰਬਈ ’ਚ ਮੋਹਲੇਧਾਰ ਮੀਂਹ ਬਣਿਆ ਆਫ਼ਤ, 25 ਲੋਕਾਂ ਦੀ ਮੌਤ
NEXT STORY