ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਸਿਹਤ ਖੇਤਰ 'ਚ ਕਈ ਦਾਅਵਿਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਬੀਤੇ ਸਾਲ ਦੇ ਸ਼ੁਰੂਆਤੀ 6 ਮਹੀਨਿਆਂ 'ਚ ਹੀ 'ਸਪੈਸ਼ਲ ਨਿਊਬਾਰਨ ਕੇਅਰ ਯੂਨਿਟ' 'ਚ ਵੱਖ-ਵੱਖ ਬੀਮਾਰੀਆਂ ਕਾਰਨ 433 ਬੱਚਿਆਂ ਦੀ ਜਾਨ ਚੱਲੀ ਗਈ। ਸਭ ਤੋਂ ਵਧ ਨਵਜਾਤਾਂ ਦੀ ਮੌਤ, ਖੂਨ 'ਚ ਇਨਫੈਕਸ਼ਨ, ਨਿਮੋਨੀਆ ਅਤੇ ਮੈਨਿਨਜਾਈਟਿਸ ਨਾਲ ਹੋਈ। ਆਈ.ਟੀ.ਆਈ.ਟੀ. ਦੇ ਜਵਾਬ 'ਚ ਰਾਜ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਸਰਕਾਰ ਦੇ 16 'ਸਪੈਸ਼ਲ ਨਿਊਬਾਰਨ ਕੇਅਰ ਯੂਨਿਟਾਂ' (ਐੱਸ.ਐੱਨ.ਸੀ.ਯੂ.) 'ਚ ਜਨਵਰੀ 2017 ਤੋਂ ਜੂਨ 2017 ਦਰਮਿਆਨ 8,329 ਨਵਜਾਤਾਂ ਨੂੰ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ 'ਚ 5,068 ਨਵਜਾਤ ਲੜਕੇ ਅਤੇ 3,787 ਨਵਜਾਤ ਲੜਕੀਆਂ ਸਨ। ਦਿੱਲੀ ਦੇ ਆਰ.ਟੀ.ਆਈ. ਵਰਕਰ ਯੁਸੂਫ ਨਕੀ ਦੀ ਸੂਚਨਾ ਦੀ ਅਧਿਕਾਰ ਅਪੀਲ 'ਤੇ ਰਾਜ ਸਰਕਾਰ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਜਨਵਰੀ 2017 ਤੋਂ ਜੂਨ 2017 ਦਰਮਿਆਨ ਦਿੱਲੀ ਦੇ 16 ਐੱਸ.ਐੱਨ.ਸੀ.ਯੂ. 'ਚ 433 ਬੱਚਿਆਂ ਦੀ ਮੌਤ ਹੋਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਬੱਚਿਆਂ ਦੀ ਮੌਤ ਦਾ ਕਾਰਨ ਖੂਨ 'ਚ ਇਨਫੈਕਸ਼ਨ, ਨਿਮੋਨੀਆ ਅਤੇ ਮੇਨਿਨਜਾਈਟਿਜ (116), ਸਾਹ ਸੰਬੰਧੀ ਬੀਮਾਰੀ (109), ਪੈਦਾ ਹੋਣ ਦੇ ਸਮੇਂ ਆਕਸੀਜਨ ਦੀ ਕਮੀ (105), ਸਮੇਂ ਤੋਂ ਪਹਿਲਾਂ ਜਨਮ (86) ਮੇਕੋਨੀਅਮ ਏਪੀਰੇਸ਼ਨ ਸਿੰਡਰੋਮ (55), ਪੈਦਾਇਸ਼ੀ ਬੀਮਾਰੀ (36) ਅਤੇ ਹੋਰ ਕਾਰਨ (22) ਦੱਸੇ ਹਨ। ਇਸ ਤੋਂ ਇਲਾਵਾ 2 ਨਵਜਾਤਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਡਾਕਟਰ ਕੇ. ਅਗਰਵਾਲ ਨੇ ਦੱਸਿਆ ਕਿ ਜੇਕਰ ਬੱਚੇ ਦੇ ਖੂਨ 'ਚ ਇਨਫੈਕਸ਼ਨ ਹੈ ਅਤੇ ਇਹ ਫੇਫੜਿਆਂ 'ਚ ਜਾਂਦਾ ਹੈ ਤਾਂ ਇਸ ਨਾਲ ਨਿਮੋਨੀਆ ਹੁੰਦਾ ਹੈ ਅਤੇ ਇਹੀ ਇਨਫੈਕਸ਼ਨ ਦਿਮਾਗ ਦੀਆਂ ਬਾਹਰੀ ਦੀਵਾਰਾਂ 'ਚ ਚੱਲਾ ਜਾਂਦਾ ਹੈ ਤਾਂ ਇਸ ਨਾਲ ਮੇਨਿਨਜਾਈਟਿਸ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੈਦਾ ਹੋਣ ਸਮੇਂ ਆਕਸੀਜਨ ਦੀ ਕਮੀ ਨਾਲ ਦਿਮਾਗ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਬੱਚੇ ਦੀ ਮੌਤ ਹੋ ਜਾਂਦੀ ਹੈ, ਜਦੋਂ ਕਿ ਮੇਕੋਨੀਅਮ ਦੇ ਅਧੀਨ ਬੱਚਾ ਪੈਦਾ ਹੁੰਦੇ ਹੀ ਕੀਟਾਣੂੰ ਨੂੰ ਆਪਣੇ ਅੰਦਰ ਲੈ ਲੈਂਦਾ ਹੈ। ਇਹ ਇਕ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬੱਚੇ 'ਚ ਪੈਦਾਇਸ਼ੀ ਦਿਲ ਦੀ ਬੀਮਾਰੀ, ਗੁਰਦੇ ਦਾ ਰੋਗ, ਦਿਮਾਗ ਦੀ ਬੀਮਾਰੀ ਹੁੰਦੀ ਹੈ ਅਤੇ ਜੇਕਰ ਬੀਮਾਰੀਆਂ 'ਚ ਬੱਚਿਆਂ ਨੂੰ ਤੁਰੰਤ ਇਲਾਜ ਨਾ ਦਿੱਤਾ ਜਾਵੇ ਤਾਂ ਉਸ ਨਾਲ ਮੌਤ ਹੋ ਸਕਦੀ ਹੈ। ਡਾਕਟਰ ਅਗਰਵਾਲ ਨੇ ਦੱਸਿਆ ਕਿ ਐੱਸ.ਐੱਨ.ਸੀ.ਯੂ. 'ਚ ਸਾਹ ਸੰਬੰਧੀ ਜਾਂ ਗੰਭੀਰ ਬੀਮਾਰੀ ਨਾਲ ਪੀੜਤ ਜਾਂ ਅਜਿਹੇ ਬੱਚਿਆਂ ਨੂੰ ਭੇਜਿਆ ਜਾਂਦਾ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਵਧ ਲੋੜ ਹੋਵੇ। ਵਿਭਾਗ ਨੇ ਦੱਸਿਆ ਕਿ ਦਿੱਲੀ 'ਚ 2016 'ਚ ਸ਼ਿਸ਼ੂ ਮੌਤ ਦਰ 1000 ਬੱਚਿਆਂ 'ਤੇ 18 ਸੀ। ਹਾਲਾਂਕਿ ਇਸ ਮਿਆਦ 'ਚ ਰਾਸ਼ਟਰੀ ਦਰ 34 ਰਹੀ। ਸ਼ਿਸ਼ੂ ਮੌਤ ਦਰ ਸਭ ਤੋਂ ਘੱਟ ਗੋਆ ਦੀ ਹੈ, ਜਿੱਥੇ 2016 'ਚ ਪ੍ਰਤੀ 1000 ਬੱਚਿਆਂ 'ਤੇ 8 ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਕੇਰਲ 'ਚ 1000 ਬੱਚਿਆਂ 'ਤੇ 10 ਦੀ ਮੌਤ ਹੋਈ। ਹਾਲਾਂਕਿ ਸਾਲ 2016 'ਚ ਸਭ ਤੋਂ ਵਧ ਸ਼ਿਸ਼ੂ ਮੌਤ ਦਰ ਮੱਧ ਪ੍ਰਦੇਸ਼ 'ਚ ਰਹੀ, ਜਿੱਥੇ ਹਰੇਕ 1000 ਬੱਚਿਆਂ 'ਤੇ 47 ਬੱਚਿਆਂ ਦੀ ਮੌਤ ਹੋਈ।
ਮੁਸਲਮਾਨ ਹੋਣ ਕਾਰਨ ਬੇਟਿਆਂ 'ਤੇ ਕੀਤਾ ਹਮਲਾ, ਪਰ ਬਚਾਇਆ ਵੀ ਹਿੰਦੂ ਜਮਾਤੀਆਂ ਨੇ
NEXT STORY