ਸਿਲਵਾਸਾ (ਦਾਦਰਾ ਤੇ ਨਗਰ ਹਵੇਲੀ) (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿੱਚ ਸਿਲਵਾਸਾ 'ਚ ਨਮੋ ਹਸਪਤਾਲ ਦੇ ਫੇਜ਼-1 ਦਾ ਉਦਘਾਟਨ ਕੀਤਾ। 450 ਬਿਸਤਰਿਆਂ ਵਾਲੇ ਇਸ ਹਸਪਤਾਲ ਦੇ ਨਿਰਮਾਣ 'ਤੇ 460 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਿਹਤ ਸੇਵਾਵਾਂ ਬਹੁਤ ਮਜ਼ਬੂਤ ਹੋਣਗੀਆਂ। ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਲਵਾਸਾ ਦੀ ਵਿਕਾਸ ਮੁਹਿੰਮ ਜਾਰੀ ਰਹੇਗੀ। ਇੱਥੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਮਿਲ ਰਿਹਾ ਹੈ, ਅਸੀਂ ਸਿਲਵਾਸਾ ਦੇ ਵਿਕਾਸ ਲਈ ਵਚਨਬੱਧ ਹਾਂ।
ਪੀਐੱਮ ਮੋਦੀ ਨੇ ਕਿਹਾ ਕਿ ਮੋਟਾਪਾ ਇੱਕ ਅਜਿਹੀ ਬਿਮਾਰੀ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਮੋਟਾਪੇ ਦੀ ਸਮੱਸਿਆ 'ਤੇ ਹਾਲ ਹੀ 'ਚ ਇਕ ਰਿਪੋਰਟ ਆਈ ਹੈ, ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ 2050 ਤੱਕ 44 ਕਰੋੜ ਤੋਂ ਜ਼ਿਆਦਾ ਭਾਰਤੀ ਮੋਟਾਪੇ ਦਾ ਸ਼ਿਕਾਰ ਹੋ ਜਾਣਗੇ। ਇਹ ਅੰਕੜਾ ਡਰਾਉਣਾ ਹੈ। ਇਸ ਦਾ ਮਤਲਬ ਹੈ ਕਿ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਮੋਟਾਪੇ ਕਾਰਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਹ ਮੋਟਾਪਾ ਘਾਤਕ ਬਣ ਸਕਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਸਾਨੂੰ ਹੁਣ ਤੋਂ ਹੀ ਯਤਨ ਕਰਨੇ ਪੈਣਗੇ। ਪੀਐੱਮ ਮੋਦੀ ਨੇ ਕਿਹਾ ਕਿ ਫਿੱਟ ਰਹਿਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਰਸੋਈ ਦਾ ਤੇਲ 10 ਫੀਸਦੀ ਘੱਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਾਨੂੰ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੋਵੇਗਾ। ਸਾਈਕਲ 'ਤੇ ਐਤਵਾਰ ਵੀ ਲਾਭਦਾਇਕ ਹੈ। ਰੋਜ਼ਾਨਾ ਕੁਝ ਕਿਲੋਮੀਟਰ ਪੈਦਲ ਚੱਲਣ ਦੀ ਆਦਤ ਬਣਾਓ।
ਇਹ ਵੀ ਪੜ੍ਹੋ : ਹਰਿਆਣਾ ਤੋਂ ਬਾਅਦ ਪੱਛਮੀ ਬੰਗਾਲ 'ਚ IAF ਦਾ AN-32 ਜਹਾਜ਼ ਕ੍ਰੈਸ਼, ਇੰਝ ਬਚੀ ਕ੍ਰੂ ਮੈਂਬਰਾਂ ਦੀ ਜਾਨ
'ਸਿਰਫ਼ ਸਿਹਤਮੰਦ ਦੇਸ਼ ਹੀ ਵੱਡੇ ਟੀਚੇ ਹਾਸਲ ਕਰ ਸਕਦਾ ਹੈ'
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਇੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਰੁੱਝਿਆ ਹੋਇਆ ਹੈ, ਕੇਵਲ ਇੱਕ ਸਿਹਤਮੰਦ ਦੇਸ਼ ਹੀ ਅਜਿਹਾ ਟੀਚਾ ਹਾਸਲ ਕਰ ਸਕਦਾ ਹੈ। ਜੇਕਰ ਤੁਸੀਂ ਰਸੋਈ ਦੇ ਤੇਲ 'ਤੇ ਕਟੌਤੀ ਕਰਦੇ ਹੋ ਅਤੇ ਆਪਣੇ ਆਪ ਨੂੰ ਫਿੱਟ ਰੱਖਦੇ ਹੋ, ਤਾਂ ਇਹ ਵਿਕਸਤ ਭਾਰਤ ਦੀ ਯਾਤਰਾ ਵਿੱਚ ਇੱਕ ਵੱਡਾ ਕਦਮ ਹੋਵੇਗਾ।
ਸਿਲਵਾਸਾ 'ਚ 6 ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ
ਪੀਐੱਮ ਮੋਦੀ ਨੇ ਕਿਹਾ ਕਿ ਸਿੱਖਿਆ, ਰੁਜ਼ਗਾਰ ਅਤੇ ਉਦਯੋਗਿਕ ਵਿਕਾਸ ਕਾਰਨ ਇਸ ਸੂਬੇ ਦੀ ਤਸਵੀਰ ਬਦਲ ਗਈ ਹੈ, ਇੱਕ ਸਮਾਂ ਸੀ ਜਦੋਂ ਇੱਥੋਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਲਈ ਬਾਹਰ ਜਾਣਾ ਪੈਂਦਾ ਸੀ, ਪਰ ਹੁਣ ਇੱਥੇ ਰਾਸ਼ਟਰੀ ਪੱਧਰ ਦੀਆਂ 6 ਸੰਸਥਾਵਾਂ ਹਨ। ਸਿਲਵਾਸਾ ਸਿੱਖਿਆ ਦਾ ਨਵਾਂ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹਾ ਸੂਬਾ ਹੈ ਜਿੱਥੇ ਹਿੰਦੀ, ਅੰਗਰੇਜ਼ੀ, ਗੁਜਰਾਤੀ ਅਤੇ ਮਰਾਠੀ ਵਿੱਚ ਪੜ੍ਹਾਈ ਕੀਤੀ ਜਾਂਦੀ ਹੈ, ਹੁਣ ਇੱਥੋਂ ਦੇ ਪ੍ਰਾਇਮਰੀ ਅਤੇ ਜੂਨੀਅਰ ਸਕੂਲਾਂ ਵਿੱਚ ਵੀ ਸਮਾਰਟ ਕਲਾਸਰੂਮਾਂ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ। ਪਿਛਲੇ ਸਾਲ ਵਿੱਚ ਇੱਥੇ ਆਧੁਨਿਕ ਸਿਹਤ ਸੇਵਾਵਾਂ ਦਾ ਕਾਫੀ ਵਿਸਤਾਰ ਹੋਇਆ ਹੈ। ਸਿਲਵਾਸਾ ਦੀਆਂ ਸਿਹਤ ਸਹੂਲਤਾਂ ਦਾ ਆਦਿਵਾਸੀ ਭਾਈਚਾਰੇ ਨੂੰ ਬਹੁਤ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਅਯੁੱਧਿਆ ਐਕਸਪ੍ਰੈੱਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬਾਰਾਬੰਕੀ ਰੇਲਵੇ ਸਟੇਸ਼ਨ 'ਤੇ ਰੋਕੀ ਗਈ ਟ੍ਰੇਨ
'ਸਾਡੀ ਸਰਕਾਰ ਬਣਾ ਰਹੀ ਹੈ ਚੰਗੇ ਹਸਪਤਾਲ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਚੰਗੇ ਹਸਪਤਾਲ ਬਣਾ ਰਹੀ ਹੈ। ਜਨ ਔਸ਼ਧੀ ਕੇਂਦਰਾਂ ਰਾਹੀਂ ਸਸਤੀਆਂ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਅਸੀਂ ਦੇਖਿਆ ਹੈ ਕਿ ਹਸਪਤਾਲ ਵਿਚ ਇਲਾਜ ਕਰਵਾਉਣ ਤੋਂ ਬਾਅਦ ਵੀ ਦਵਾਈਆਂ ਦੇ ਖਰਚੇ ਦਾ ਬੋਝ ਬਣਿਆ ਰਹਿੰਦਾ ਹੈ, ਇਸ ਬੋਝ ਨੂੰ ਘੱਟ ਕਰਨ ਲਈ ਜਨ ਔਸ਼ਧੀ ਕੇਂਦਰਾਂ 'ਤੇ ਦਵਾਈਆਂ ਸਸਤੇ ਭਾਅ 'ਤੇ ਮਿਲ ਰਹੀਆਂ ਹਨ। ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ 25 ਹਜ਼ਾਰ ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਟੀਚਾ ਰੱਖ ਰਹੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਤੋਂ ਬਾਅਦ ਪੱਛਮੀ ਬੰਗਾਲ 'ਚ IAF ਦਾ AN-32 ਜਹਾਜ਼ ਕ੍ਰੈਸ਼, ਇੰਝ ਬਚੀ ਕ੍ਰੂ ਮੈਂਬਰਾਂ ਦੀ ਜਾਨ
NEXT STORY