ਨੈਸ਼ਨਲ ਡੈਸਕ : ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨਾਲ ਇੱਕੋ ਹੀ ਦਿਨ ਵਿੱਚ 2 ਹਾਦਸੇ ਵਾਪਰ ਗਏ। ਇੱਕ ਜੈਗੁਆਰ ਲੜਾਕੂ ਜਹਾਜ਼ ਹਰਿਆਣਾ ਦੇ ਅੰਬਾਲਾ ਏਅਰਬੇਸ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਕਰੈਸ਼ ਹੋ ਗਿਆ, ਜਦੋਂਕਿ ਇੱਕ AN-32 ਟਰਾਂਸਪੋਰਟ ਜਹਾਜ਼ ਪੱਛਮੀ ਬੰਗਾਲ ਦੇ ਬਾਗਡੋਗਰਾ ਵਿੱਚ ਕਰੈਸ਼ ਹੋ ਗਿਆ। ਅਧਿਕਾਰੀਆਂ ਮੁਤਾਬਕ ਦੋਵੇਂ ਘਟਨਾਵਾਂ 'ਚ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ।
ਇਹ ਵੀ ਪੜ੍ਹੋ : ਅਯੁੱਧਿਆ ਐਕਸਪ੍ਰੈੱਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬਾਰਾਬੰਕੀ ਰੇਲਵੇ ਸਟੇਸ਼ਨ 'ਤੇ ਰੋਕੀ ਗਈ ਟ੍ਰੇਨ
ਜੈਗੁਆਰ ਜਹਾਜ਼ ਤਕਨੀਕੀ ਨੁਕਸ ਪੈਣ ਕਾਰਨ ਕਰੈਸ਼ ਹੋ ਗਿਆ, ਜਦਕਿ AN-32 ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ, ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਪੱਛਮੀ ਬੰਗਾਲ ਦੇ ਬਾਗਡੋਗਰਾ ਖੇਤਰ ਵਿੱਚ ਕਰੈਸ਼ ਹੋ ਗਿਆ। ਇਹ ਭਾਰਤੀ ਹਵਾਈ ਫੌਜ ਦਾ AN-32 ਟਰਾਂਸਪੋਰਟ ਜਹਾਜ਼ ਸੀ। ਜਹਾਜ਼ 'ਚ ਸਵਾਰ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ AN-32 ਰੂਸੀ ਮੂਲ ਦਾ ਜਹਾਜ਼ ਹੈ। ਜਦੋਂ ਇਹ ਜਹਾਜ਼ ਬਾਗਡੋਗਰਾ 'ਚ ਲੈਂਡ ਕਰ ਰਿਹਾ ਸੀ ਤਾਂ ਇਹ ਕਰੈਸ਼ ਹੋ ਗਿਆ। ਹਵਾਈ ਫੌਜ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਹਾਜ਼ ਨੂੰ ਸੁਰੱਖਿਅਤ ਕੱਢਣ ਦਾ ਕੰਮ ਕਰ ਰਹੀ ਹੈ।
ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਹਾਦਸਾ ਦੁਪਹਿਰ ਕਰੀਬ ਪੌਣੇ ਚਾਰ ਵਜੇ ਵਾਪਰਿਆ।
ਇਹ ਵੀ ਪੜ੍ਹੋ : MeToo: ਨਾਨਾ ਪਾਟੇਕਰ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ, ਤਨੁਸ਼੍ਰੀ ਦੱਤਾ ਨੂੰ ਲੱਗਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਮਰ ਅਬਦੁੱਲਾ ਨੇ ਪੇਸ਼ ਕੀਤਾ ਜੰਮੂ-ਕਸ਼ਮੀਰ ਦਾ 1.12 ਲੱਖ ਕਰੋੜ ਰੁਪਏ ਦਾ ਬਜਟ
NEXT STORY