ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਬੁੱਧਵਾਰ ਨੂੰ 26 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ 3 ਵਜੇ ਤੱਕ ਔਸਤਨ 46.12 ਫ਼ੀਸਦੀ ਲੋਕਾਂ ਨੇ ਵੋਟਿੰਗ ਕੀਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ - ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
ਦੁਪਹਿਰ 3 ਵਜੇ ਤੱਕ 46.12 ਫ਼ੀਸਦੀ ਹੋਈ ਵੋਟਿੰਗ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤੱਕ ਔਸਤਨ 46.12 ਫ਼ੀਸਦੀ ਲੋਕਾਂ ਨੇ ਵੋਟ ਪਾਈ। ਇਸ ਦੌਰਾਨ ਗੁਲਾਬਗੜ੍ਹ (ਰਾਖਵੀਂ) ਸੀਟ 'ਤੇ ਸਭ ਤੋਂ ਵੱਧ 65.57 ਫ਼ੀਸਦੀ ਅਤੇ ਹੈਬਾਕਦਲ ਸੀਟ 'ਤੇ ਸਭ ਤੋਂ ਘੱਟ 13.28 ਫ਼ੀਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਬੀਰਵਾਹ ਵਿਚ 51.25, ਬੁਡਗਾਮ ਵਿਚ 39.22, ਬੁਢਲ (ਸੁਰੱਖਿਅਤ) ਵਿੱਚ 59.18, ਸੈਂਟਰਲ ਸ਼ਾਲਟੇਂਗ ਵਿਚ 24.09, ਚੰਨਾਪੋਰਾ ਵਿਚ 46.01, ਚਰਾਰ-ਏ-ਸ਼ਰੀਫ ਵਿਚ 55.04, ਈਦਗਾਹ ਵਿਚ 29.00, ਗੰਦੇਰਬਲ ਵਿੱਚ 44.41, ਹਜ਼ਰਤਬਲ ਵਿੱਚ 25.00, ਕਾਲਾਕੋਟ-ਸੁੰਦਰਬਨੀ ਵਿੱਚ 57.79, ਕੰਗਨ (ਸੂ) ਵਿੱਚ 56.55, ਖਾਨਸਾਹਿਬ ਵਿੱਚ 58.20, ਖਾਨਯਾਰ ਵਿੱਚ 20.50, ਲਾਲ ਚੌਕ ਵਿੱਚ 24.22, ਮੇਂਢਰ (ਸੂ) ਵਿੱਚ 58.17, ਨੌਸ਼ਹਿਰਾ ਵਿੱਚ 49.24, ਪੁੰਛ-ਹਵੇਲੀ ਵਿੱਚ 62.91, ਰਾਜੌਰੀ (SU) ਵਿੱਚ 59.51, ਰਿਆਸੀ ਵਿੱਚ 61.81, ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿੱਚ 64.26, ਸੁਰੰਕੋਟ (SU) ਵਿੱਚ 62.95, ਥੰਨਾਮੰਡੀ (SU) ਵਿੱਚ 59.09, ਜੇਡੀਬਲ ਵਿੱਚ 23.78 ਫ਼ੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ - ਕੇਲੇ ਖਾਣ ਦੇ ਸ਼ੌਕੀਨ ਸਾਵਧਾਨ, ਦੇਖੋ ਕਿਵੇਂ ਥੁੱਕ ਲਾ ਵੇਚ ਰਿਹਾ ਸੀ ਕੇਲੇ, ਬਣ ਗਈ ਵੀਡੀਓ
ਦੁਪਹਿਰ 1 ਵਜੇ ਤੱਕ 36 ਫ਼ੀਸਦੀ ਤੋਂ ਵੱਧ ਹੋਈ ਵੋਟਿੰਗ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਦੁਪਹਿਰ 1 ਵਜੇ ਤੱਕ 36.93 ਫ਼ੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਜੰਮੂ ਦੀ ਗੁਲਾਬਗੜ੍ਹ ਸੀਟ (ਅਨੁਸੂਚਿਤ ਜਨਜਾਤੀਆਂ ਲਈ ਰਾਖਵੀਂ) ਵਿੱਚ ਸਭ ਤੋਂ ਵੱਧ 53.94 ਫ਼ੀਸਦੀ ਵੋਟ ਪਈ, ਜਦਕਿ ਪੁੰਛ ਹਵੇਲੀ ਵਿੱਚ 51.57 ਫ਼ੀਸਦੀ ਮਤਦਾਨ ਹੋਇਆ। ਕਸ਼ਮੀਰ ਘਾਟੀ ਦੇ 15 ਵਿਧਾਨ ਸਭਾ ਹਲਕਿਆਂ 'ਚੋਂ ਖਾਨਸਾਹਿਬ ਸੀਟ 'ਤੇ ਸਭ ਤੋਂ ਵੱਧ 45.44 ਫ਼ੀਸਦੀ ਮਤਦਾਨ ਹੋਇਆ। ਕੰਗਨ (ਐੱਸਸੀ) ਵਿੱਚ 45 ਫ਼ੀਸਦੀ, ਚਰਾਰ-ਏ-ਸ਼ਰੀਫ ਵਿੱਚ 44.26 ਫ਼ੀਸਦੀ ਵੋਟ ਪਈ। ਦੁਪਹਿਰ 1 ਵਜੇ ਤੱਕ ਸਭ ਤੋਂ ਘੱਟ 11.14 ਫ਼ੀਸਦੀ ਮਤਦਾਨ ਹੈਬਾਕਦਲ ਹਲਕੇ ਵਿੱਚ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 4 ਲੱਖ ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ
11 ਵਜੇ ਤੱਕ 24 ਫ਼ੀਸਦੀ ਲੋਕਾਂ ਨੇ ਪਾਈ ਵੋਟ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਪਹਿਲੇ ਚਾਰ ਘੰਟਿਆਂ 'ਚ 24.10 ਫ਼਼ੀਸਦੀ ਲੋਕਾਂ ਵਲੋਂ ਵੋਟਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਜੰਮੂ ਦੀ ਗੁਲਾਬਗੜ੍ਹ ਸੀਟ 'ਤੇ ਸਭ ਤੋਂ ਵੱਧ 35.72 ਫ਼ੀਸਦੀ ਵੋਟਿੰਗ ਹੋਈ, ਜਦਕਿ ਪੁਣਛ ਹਵੇਲੀ 'ਚ 34.26 ਫ਼ੀਸਦੀ ਵੋਟਿੰਗ ਹੋਈ। ਕਸ਼ਮੀਰ ਘਾਟੀ ਦੇ 15 ਵਿਧਾਨ ਸਭਾ ਹਲਕਿਆਂ 'ਚੋਂ ਕੰਗਨ ਸੀਟ 'ਤੇ ਸਭ ਤੋਂ ਵੱਧ 30.94 ਫ਼ੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਚਰਾਰ-ਏ-ਸ਼ਰੀਫ 'ਚ 28.85 ਫ਼ੀਸਦੀ ਲੋਕਾਂ ਨੇ ਵੋਟ ਪਾਈ। ਖਾਨਸਾਹਿਬ ਸੀਟ 'ਤੇ 27 ਫ਼ੀਸਦੀ ਵੋਟਿੰਗ ਹੋਈ। ਸਵੇਰੇ 11 ਵਜੇ ਤੱਕ ਸਭ ਤੋਂ ਘੱਟ 7.40 ਫੀਸਦੀ ਮਤਦਾਨ ਹੈਬਕਦਲ ਹਲਕੇ ਵਿੱਚ ਹੋਇਆ।
ਇਹ ਵੀ ਪੜ੍ਹੋ - ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ
9 ਵਜੇ ਤੱਕ ਦੀ ਵੋਟਿੰਗ
ਇਸ ਦੇ ਨਾਲ ਹੀ ਜੰਮੂ ਦੀ ਸੁਰਨਕੋਟ (ਅਨੁਸੂਚਿਤ ਜਨਜਾਤੀ ਰਾਖਵੀਂ) ਸੀਟ 'ਤੇ ਸਭ ਤੋਂ ਵੱਧ 14.57 ਫ਼ੀਸਦੀ ਵੋਟਿੰਗ ਹੋਈ, ਜਦਕਿ ਪੁਣਛ ਹਵੇਲੀ 'ਚ 14.56 ਫ਼ੀਸਦੀ ਵੋਟਾਂ ਪਈਆਂ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ 15 ਵਿਧਾਨ ਸਭਾ ਹਲਕਿਆਂ ਵਿੱਚੋਂ ਕੰਗਨ (ਅਨੁਸੂਚਿਤ ਜਨਜਾਤੀ ਰਾਖਵੀਂ) ਸੀਟ 'ਤੇ ਸਭ ਤੋਂ ਵੱਧ 13.52 ਫ਼ੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਚਰਾਰ-ਏ-ਸ਼ਰੀਫ 'ਚ 13 ਫ਼ੀਸਦੀ ਅਤੇ ਗੰਦਰਬਲ 'ਚ 12.06 ਫ਼ੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਹੈਬਕਦਲ ਹਲਕੇ ਵਿੱਚ ਸਭ ਤੋਂ ਘੱਟ 2.63 ਫ਼ੀਸਦੀ ਮਤਦਾਨ ਹੋਇਆ।
ਇਹ ਵੀ ਪੜ੍ਹੋ - ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਦਾ ਵੱਡਾ ਦਾਅ, ਕਿਸਾਨਾਂ ਨੂੰ ਦਿੱਲੀ ਸੱਦ ਕੇ MSP ਸਮੇਤ 4 ਮੁੱਦਿਆਂ ’ਤੇ ਕੀਤੀ ਗੱਲਬਾਤ
NEXT STORY