ਨਵੀਂ ਦਿੱਲੀ (ਵਾਰਤਾ)— ਇਟਲੀ ਤੋਂ ਪਿਛਲੇ ਦਿਨੀਂ ਦੇਸ਼ ਵਾਪਸ ਲਿਆਂਦੇ ਗਏ 481 ਭਾਰਤੀ ਨਾਗਰਿਕਾਂ ਦੀ ਦਿੱਲੀ ਸਥਿਤ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਛਾਵਲਾ ਕੁਆਰੰਟੀਨ ਕੇਂਦਰ 'ਚ ਦੇਖਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚੋਂ ਕਿਸੇ ਵੀ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਨਵੇਂ ਲੱਛਣ ਨਹੀਂ ਦੇਖੇ ਗਏ ਹਨ। ਆਈ. ਟੀ. ਬੀ. ਪੀ. ਨੇ ਅੱਜ ਜਾਰੀ ਬਿਆਨ ਮੁਤਾਬਕ ਇਨ੍ਹਾਂ 'ਚੋਂ 218 ਭਾਰਤੀਆਂ ਨੂੰ 15 ਮਾਰਚ ਅਤੇ 263 ਨੂੰ 22 ਮਾਰਚ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ਾਂ ਜ਼ਰੀਏ ਦੇਸ਼ ਲਿਆਂਦਾ ਗਿਆ ਸੀ। ਸਾਰੇ ਭਾਰਤੀਆਂ ਨੂੰ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਈ. ਟੀ. ਬੀ. ਪੀ. ਦੇ ਡਾਕਟਰੀ ਪ੍ਰਕਿਰਿਆ ਮੁਤਾਬਕ ਰੋਜ਼ਾਨਾ ਇਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਕੈਂਪ 'ਚ ਵੱਖਰੇ ਤੌਰ 'ਤੇ ਬੈੱਡ ਉਪਲੱਬਧ ਹਨ ਅਤੇ ਲਾਈਫ ਸੇਵਿੰਗ ਐਂਬੂਲੈਂਸ ਉੱਚ ਤਕਨੀਕ ਨਾਲ ਲੈਸ ਹੈ।
ਦੱਸਣਯੋਗ ਹੈ ਕਿ ਇਟਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਬਹੁਤ ਜ਼ਿਆਦਾ ਹੈ ਅਤੇ ਉੱਥੇ ਇਸ ਮਹਾਮਾਰੀ ਨਾਲ 9 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, 86 ਹਜ਼ਾਰ ਦੇ ਕਰੀਬ ਲੋਕ ਵਾਇਰਸ ਦੀ ਲਪੇਟ 'ਚ ਹਨ। ਚੀਨ ਤੋਂ ਬਾਅਦ ਇਟਲੀ ਇਸ ਵਾਇਰਸ ਨਾਲ ਸਭ ਤੋਂ ਵਧੇਰੇ ਮਾਰ ਝੱਲ ਰਿਹਾ ਹੈ। ਦੱਸ ਦੇਈਏ ਕਿ ਦਸੰਬਰ 2019 'ਚ ਚੀਨ ਤੋਂ ਫੈਲਿਆ ਇਹ ਵਾਇਰਸ 200 ਦੇ ਕਰੀਬ ਦੇਸ਼ਾਂ 'ਚ ਆਪਣੀ ਦਸਤਕ ਦੇ ਚੁੱਕਾ ਹੈ। ਭਾਰਤ ਵੀ ਇਸ ਵਾਇਰਸ ਨਾਲ ਜੂਝ ਰਿਹਾ ਹੈ, ਜਿਸ ਕਾਰਨ ਇੱਥੇ ਲਾਕ ਡਾਊਨ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਕੋਰੋਨਾ ਬਾਰੇ ਹਰ ਵੇਲੇ ਸੋਚਣ ਨਾਲ ਪੈ ਸਕਦੇ ਹੋ ਬੀਮਾਰ
NEXT STORY