ਨਵੀਂ ਦਿੱਲੀ : ਚੀਨ ਤੋਂ ਵਿਸ਼ਵ ਭਰ 'ਚ ਫੈਲੇ ਅਤੇ ਦੁਨੀਆ 'ਚ ਮਹਾਮਾਰੀ ਐਲਾਨੇ ਹੋਏ ਕੋਵਿਡ-19 ਯਾਨੀ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਸਰਕਾਰ ਅਤੇ ਸਮਾਜ ਵਲੋਂ ਅਨੇਕਾਂ ਯਤਨ ਜਾਰੀ ਹਨ। ਅਜਿਹੇ 'ਚ ਆਪਣੇ ਦਿਲੋ-ਦਿਮਾਗ 'ਤੇ ਕੋਰੋਨਾ ਦੇ ਡਰ ਨੂੰ ਕੋਈ ਪ੍ਰਭਾਵੀ ਨਾ ਹੋਣ ਦਿਓ। ਹਰ ਸਮੇਂ ਕੋਰੋਨਾ ਬਾਰੇ ਸੋਚਣ ਨਾਲ ਤੁਸੀਂ ਬਿਨਾਂ ਕਿਸੇ ਕਾਰਣ ਮਾਨਸਿਕ ਤਣਾਅ 'ਚ ਆ ਸਕਦੇ ਹੋ। ਰਾਜ ਨੋਡਲ ਅਧਿਕਾਰੀ (ਮਾਨਸਿਕ ਸਿਹਤ) ਡਾ. ਸੁਨੀਲ ਪਾਂਡੇ ਨੇ ਦੱਸਿਆ ਕਿ ਅਸੀਂ ਜਿਸ ਵਿਸ਼ੇ 'ਚ ਬਹੁਤ ਦੇਰ ਤੱਕ ਸੋਚਦੇ ਹਾਂ ਤਾਂ ਉਹ ਸਾਡੇ 'ਤੇ ਭਾਰੀ ਪੈ ਜਾਂਦਾ ਹੈ। ਅਜਿਹੇ 'ਚ ਉਸ ਦਾ ਫਾਇਦਾ-ਨੁਕਸਾਨ ਨਜ਼ਰ ਆਉਣ ਲੱਗਦਾ ਹੈ, ਜੋ ਕਿ ਕਿਸੇ ਲਈ ਵੀ ਖਤਰਾ ਹੋ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੀ ਸਥਿਤੀ 'ਚ ਸਾਰੀਆਂ ਚੀਜ਼ਾਂ ਠਹਿਰ ਜਿਹੀਆਂ ਗਈਆਂ ਹਨ। ਇਸ ਲਈ ਜ਼ਰੂਰੀ ਹੈ ਕਿ ਆਪਣੀ ਰੁਟੀਨ 'ਚ ਬਦਲਾਅ ਲਿਆਓ ਅਤੇ ਜੇ ਜ਼ਰੂਰੀ ਸੇਵਾਵਾਂ ਨਾਲ ਨਹੀਂ ਜੁੜੇ ਹੋ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ ਕਰੋ। ਟੀ. ਵੀ., ਅਖਬਾਰ ਅਤੇ ਸੋਸ਼ਲ ਮੀਡੀਆ 'ਚ ਸਿਰਫ ਕੋਰੋਨਾ ਬਾਰੇ ਦੇਖਣ-ਸਮਝਣ ਅਤੇ ਆਪਣਿਆਂ ਨਾਲ ਸਿਰਫ ਉਸ ਬਾਰੇ ਗੱਲ ਕਰਨ ਤੋਂ ਬਚੋ। ਅਜਿਹਾ ਕਰਨ ਨਾਲ ਤੁਸੀਂ ਮਾਨਸਿਕ ਤਣਾਅ 'ਚ ਆ ਕੇ ਆਪਣੇ ਨਾਲ ਹੀ ਘਰ ਦੇ ਹੋਰ ਮੈਂਬਰਾਂ ਨੂੰ ਬੀਮਾਰ ਬਣਾ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਧਿਆਨ ਹਟਾਉਣ ਲਈ ਟੀ. ਵੀ. ਸੀਰੀਅਲ ਦੇਖਣ, ਕਿਤਾਬਾਂ ਪੜ੍ਹਨ ਆਦਿ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਖਾਣਾ ਬਣਾਉਣ ਦਾ ਸ਼ੌਕ ਹੈ ਤਾਂ ਕਿਚਨ 'ਚ ਕੁਝ ਸਮਾਂ ਬਿਤਾਓ। ਜੇ ਤੁਸੀਂ ਘਰ ਹੀ ਰਹਿਣਾ ਹੈ ਤਾਂ ਆਪਣੇ ਸ਼ੌਕ ਨੂੰ ਜ਼ਿੰਦਾ ਰੱਖੋ। ਜੇ ਖਾਣਾ ਬਣਾਉਣ ਦਾ ਸ਼ੌਕ ਹੈ ਤਾਂ ਆਪਣੇ ਹੱਥਾਂ ਨਾਲ ਕੁਝ ਨਵੀਆਂ ਡਿਸ਼ੇਜ਼ ਬਣਾਓ ਅਤੇ ਆਪਣਿਆਂ ਨਾਲ ਸ਼ੇਅਰ ਕਰੋ।
ਕੋਰੋਨਾ ਨੂੰ ਹਰਾਉਣਾ ਹੈ! ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਨੇ ਪਹਿਨਿਆ 'ਕੋਰੋਨਾ ਹੈਲਮੇਟ'
NEXT STORY