ਨਵੀਂ ਦਿੱਲੀ (ਨਵੋਦਿਆ ਟਾਈਮਸ)- ਸਟਾਫ਼ ਸਿਲੈਕਸ਼ਨ ਕਮਿਸ਼ਨ (ਐੱਸ. ਐੱਸ. ਸੀ.) ਵੱਲੋਂ ਦਿੱਲੀ ਪੁਲਸ ਵਿਚ ਲਗਭਗ 490 ਕਾਂਸਟੇਬਲਾਂ ਦੇ ਨਕਲ ਕਰ ਕੇ ਭਰਤੀ ਹੋਣ ਦੀ ਐੱਫ.ਆਈ.ਆਰ. ਕ੍ਰਾਈਮ ਬ੍ਰਾਂਚ ’ਚ ਦਰਜ ਕਰਵਾਈ ਗਈ ਹੈ। ਇਸ ਮਾਮਲੇ ’ਚ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮਾਮਲੇ ਦੀ ਜਾਂਚ ਲਈ ਡੀ. ਸੀ. ਪੀ. ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ ਹੈ। ਟੀਮ ਉਨ੍ਹਾਂ ਪੁਲਸ ਮੁਲਾਜ਼ਮਾਂ ਦੀ ਸੂਚੀ ਬਣਾ ਰਹੀ ਹੈ ਜਿਨ੍ਹਾਂ ਨੇ ਪ੍ਰੀਖਿਆ ਦਿੱਤੀ ਸੀ। ਟੀਮ ਨੇ ਇਸ ਮਾਮਲੇ ’ਚ ਕਈ ਲੋਕਾਂ ਤੋਂ ਪੁੱਛ-ਗਿੱਛ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਕ੍ਰਾਈਮ ਬਰਾਂਚ ਦੇ ਅਫ਼ਸਰਾਂ ਨੇ ਇਸ ਮਾਮਲੇ ’ਚ ਐੱਸ. ਐੱਸ. ਸੀ. ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਇਹ ਦੱਸਿਆ ਜਾਵੇ ਕਿ ਕਾਂਸਟੇਬਲਾਂ ਨੇ ਨਕਲ ਕੀਤੀ ਹੈ ਤਾਂ ਕਿਵੇਂ ਕੀਤੀ ਹੈ। ਐੱਸ. ਐੱਸ. ਸੀ. ਨੂੰ ਇਨ੍ਹਾਂ ਕਾਂਸਟੇਬਲਾਂ ’ਤੇ ਨਕਲ ਕਰਨ ਨੂੰ ਲੈ ਕੇ ਸ਼ੱਕ ਕਿਵੇਂ ਹੋਇਆ। ਐੱਸ. ਐੱਸ. ਸੀ. ਨੂੰ ਚਿੱਠੀ ਲਿਖੇ ਕਈ ਦਿਨ ਹੋ ਗਏ ਹਨ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ।
ਜਾਅਲੀ ਡਰਾਈਵਿੰਗ ਲਾਇਸੈਂਸ ਬਣਾ ਕੇ ਦਿੱਲੀ ਪੁਲਸ ’ਚ ਭਰਤੀ 12 ਕਾਂਸਟੇਬਲ ਹੋਏ ਸਨ ਬਰਖਾਸਤ
ਜਾਅਲੀ ਡਰਾਈਵਿੰਗ ਲਾਇਸੈਂਸ ਬਣਾ ਕੇ ਦਿੱਲੀ ਪੁਲਸ ’ਚ ਡਰਾਈਵਰ ਦੀ ਨੌਕਰੀ ਕਰਨ ਵਾਲੇ 12 ਕਾਂਸਟੇਬਲਾਂ ਨੂੰ ਲੰਬੀ ਜਾਂਚ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਦਰਅਸਲ ਵਿਚੋਲਿਆਂ ਰਾਹੀਂ ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਖੇਤਰੀ ਟਰਾਂਸਪੋਰਟ ਦਫਤਰ ਤੋਂ 2007 ’ਚ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਬਣਾਏ ਗਏ ਸੀ। ਉਸ ਸਮੇਂ ਉੱਤਰ ਪ੍ਰਦੇਸ਼ ’ਚ ਮਾਇਆਵਤੀ ਦੀ ਸਰਕਾਰ ਸੀ। ਜਾਅਲੀ ਡੀ. ਐੱਲ. ਦੇ ਆਧਾਰ ’ਤੇ ਭਰਤੀ ਹੋਏ ਕਾਂਸਟੇਬਲਾਂ ਨੂੰ ਉਦੋਂ ਸਹੀ ਤਰ੍ਹਾਂ ਡਰਾਈਵਿੰਗ ਨਹੀਂ ਆਉਂਦੀ ਸੀ ਪਰ ਹੌਲੀ-ਹੌਲੀ ਟਰੇਂਡ ਹੋ ਕੇ ਦਿੱਲੀ ਪੁਲਸ ਦੀਆਂ ਵੱਖ-ਵੱਖ ਯੂਨਿਟਾਂ ’ਚ ਤਾਇਨਾਤ ਹੋ ਗਏ ਸਨ।
ਸੁਪਰੀਮ ਕੋਰਟ ਨੇ ਸਿਗਰਟਨੋਸ਼ੀ ਲਈ ਉਮਰ ਹੱਦ ਵਧਾਉਣ ਨਾਲ ਜੁੜੀ ਪਟੀਸ਼ਨ ਕੀਤੀ ਖਾਰਿਜ
NEXT STORY