ਨੈਸ਼ਨਲ ਡੈਸਕ : ਤੇਲੰਗਾਨਾ ਦੇ ਭਦ੍ਰਾਦਰੀ ਕੋਠਾਗੁਡੇਮ ਜ਼ਿਲ੍ਹੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ੁੱਕਰਵਾਰ ਨੂੰ ਗੋਦਾਵਰੀ ਨਦੀ ਵਿੱਚ ਨਹਾਉਣ ਗਏ ਇੰਜੀਨੀਅਰਿੰਗ ਦੇ ਪੰਜ ਵਿਦਿਆਰਥੀ ਤੇਜ਼ ਬਹਾਵ ਵਿੱਚ ਰੁੜ੍ਹ ਗਏ। ਫਿਲਹਾਲ ਇਨ੍ਹਾਂ ਵਿਦਿਆਰਥੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਭਾਲ ਜਾਰੀ ਹੈ।
ਕਿਵੇਂ ਵਾਪਰਿਆ ਹਾਦਸਾ?
ਪੁਲਸ ਅਨੁਸਾਰ ਅਮਰਾਵਤੀ ਸਥਿਤ SRM ਕਾਲਜ ਦੇ ਸੱਤ ਵਿਦਿਆਰਥੀ ਕੂਨਾਵਰਮ ਰੋਡ 'ਤੇ ਨਦੀ ਦੇ ਕੰਢੇ ਗਏ ਸਨ। ਨਦੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਪੰਜ ਵਿਦਿਆਰਥੀ ਪਾਣੀ ਦੇ ਤੇਜ਼ ਕਰੰਟ 'ਚ ਫਸ ਗਏ ਤੇ ਵਹਿ ਗਏ। ਬਾਕੀ ਬਚੇ ਦੋ ਵਿਦਿਆਰਥੀ ਕਿਸੇ ਤਰ੍ਹਾਂ ਸੁਰੱਖਿਅਤ ਕੰਢੇ 'ਤੇ ਪਹੁੰਚਣ ਵਿੱਚ ਕਾਮਯਾਬ ਰਹੇ ਤੇ ਉਨ੍ਹਾਂ ਨੇ ਤੁਰੰਤ ਸਥਾਨਕ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਲਾਪਤਾ ਵਿਦਿਆਰਥੀਆਂ ਦੀ ਪਛਾਣ
•ਗੋਕਾ ਤੇਜਾ (ਉਈਯੂਰ)
•ਨਵਦੀਪ (ਉਈਯੂਰ)
•ਪੂਸ਼ਮ ਸਤੀਸ਼ ਕੁਮਾਰ (ਮਦਨਪੱਲੇ)
•ਚਾਰੂਗੁੰਡਲਾ ਸ਼੍ਰੀਕਰ (ਭਦਰਾਚਲਮ)
•ਪੋਦੀਚੇਤੀ ਅਭਿਰਾਮ (ਭਦਰਾਚਲਮ)
ਬਚਾਅ ਕਾਰਜ ਜਾਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀਆਂ ਨੇ ਕਿਸ਼ਤੀਆਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਅਤੇ ਸਰਕਾਰੀ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ। ਗੋਤਾਖੋਰਾਂ ਦੀ ਮਦਦ ਨਾਲ ਨਦੀ ਵਿੱਚ ਸਘਨ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਐੱਲਪੀਜੀ ਦੀ ਕਮੀ ਜਾਰੀ, ਵਪਾਰਕ ਉਪਭੋਗਤਾਵਾਂ ਲਈ ਅਜੇ ਵੀ ਸਪਲਾਈ ਸੀਮਤ : ਪੈਟਰੋਲੀਅਮ ਮੰਤਰਾਲਾ
NEXT STORY