ਨਵੀਂ ਦਿੱਲੀ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਖਾੜੀ ਖੇਤਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖਾੜੀ ਦੇਸ਼ਾਂ 'ਚ ਵੱਖ-ਵੱਖ ਘਟਨਾਵਾਂ 'ਚ ਛੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਭਾਰਤੀ ਮਿਸ਼ਨ ਲਾਪਤਾ ਵਿਅਕਤੀ ਦੀ ਭਾਲ ਕਰਨ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਜਲਦੀ ਭਾਰਤ ਵਾਪਸ ਲਿਆਉਣ ਲਈ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।
3 ਲੱਖ ਯਾਤਰੀਆਂ ਦੀ ਹੋਈ ਵਾਪਸੀ
ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ) ਅਸੀਮ ਆਰ. ਮਹਾਜਨ ਨੇ ਇੱਕ ਅੰਤਰ-ਮੰਤਰਾਲਾ ਬ੍ਰੀਫਿੰਗ ਦੌਰਾਨ ਦੱਸਿਆ ਕਿ ਖਾੜੀ ਖੇਤਰ 'ਚ ਸਥਿਤੀ ਹੌਲੀ-ਹੌਲੀ ਸੁਧਰ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 28 ਫਰਵਰੀ ਤੋਂ ਹੁਣ ਤੱਕ ਲਗਭਗ 3 ਲੱਖ ਯਾਤਰੀ ਖਾੜੀ ਦੇਸ਼ਾਂ ਤੋਂ ਭਾਰਤ ਵਾਪਸ ਆ ਚੁੱਕੇ ਹਨ। ਵਾਧੂ ਉਡਾਣਾਂ ਦੇ ਸੰਚਾਲਨ ਨਾਲ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਹਵਾਈ ਉਡਾਣਾਂ ਦਾ ਤਾਜ਼ਾ ਵੇਰਵਾ
ਸੰਯੁਕਤ ਅਰਬ ਅਮੀਰਾਤ (UAE): ਅੱਜ ਯੂਏਈ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਭਾਰਤ ਲਈ ਲਗਭਗ 90 ਉਡਾਣਾਂ ਚੱਲਣ ਦੀ ਉਮੀਦ ਹੈ।
ਕਤਰ: ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ 'ਤੇ ਖੁੱਲ੍ਹ ਗਿਆ ਹੈ, ਜਿਸ ਕਾਰਨ ਕਤਰ ਏਅਰਵੇਜ਼ ਅੱਜ ਭਾਰਤ ਲਈ 10 ਗੈਰ-ਨਿਯਤ ਵਪਾਰਕ ਉਡਾਣਾਂ ਚਲਾਏਗੀ,।
ਓਮਾਨ ਅਤੇ ਸਊਦੀ ਅਰਬ: ਇਨ੍ਹਾਂ ਦੇਸ਼ਾਂ ਤੋਂ ਵੀ ਭਾਰਤ ਲਈ ਉਡਾਣਾਂ ਦਾ ਸਿਲਸਿਲਾ ਜਾਰੀ ਹੈ।
ਕੁਵੈਤ ਤੇ ਬਹਿਰੀਨ 'ਚ ਹਵਾਈ ਖੇਤਰ ਅਜੇ ਵੀ ਬੰਦ
ਮਹਾਜਨ ਨੇ ਦੱਸਿਆ ਕਿ ਕੁਵੈਤ ਅਤੇ ਬਹਿਰੀਨ ਦੇ ਹਵਾਈ ਖੇਤਰ ਅਜੇ ਵੀ ਬੰਦ ਹਨ। ਫਸੇ ਹੋਏ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕੁਵੈਤ ਤੋਂ ਆਉਣ ਵਾਲੇ ਭਾਰਤੀਆਂ ਲਈ ਸਊਦੀ ਅਰਬ ਦੇ ਅਲ ਕੈਸੁਮਾ ਹਵਾਈ ਅੱਡੇ ਤੋਂ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਉਡਾਣ ਅੱਜ ਕੋਚੀ ਲਈ ਰਵਾਨਾ ਹੋਵੇਗੀ। ਬਹਿਰੀਨ ਦੇ ਹਵਾਈ ਖੇਤਰ ਦੀ ਪਾਬੰਦੀ ਕਾਰਨ, ਗਲਫ ਏਅਰ ਸਊਦੀ ਅਰਬ ਦੇ ਦਮਾਮ ਹਵਾਈ ਅੱਡੇ ਤੋਂ ਭਾਰਤ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।
ਭਾਰਤੀ ਮਿਸ਼ਨ ਸਾਊਦੀ ਅਰਬ, ਓਮਾਨ, ਇਰਾਕ ਅਤੇ ਯੂਏਈ ਦੇ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ
NEXT STORY