ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ਸਥਿਤ ਡਬੁਆ ਥਾਣੇ ਦੀ ਪੁਲਸ ਨੇ ਐਤਵਾਰ ਨੂੰ ਜਾਂਚ ਦੌਰਾਨ ਤਿਆਗੀ ਮਾਰਕੀਟ ’ਚ ਸਥਿਤ ਇਕ ਮਸਜਿਦ ’ਚੋਂ ਲੱਗਭਗ 5 ਕਿਲੋ ਸ਼ੱਕੀ ਚਿੱਟਾ ਪਾਊਡਰ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਚਿੱਟਾ ਪਾਊਡਰ ਜ਼ਬਤ ਕਰ ਕੇ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਹੈ। ਪੁਲਸ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਮਸਜਿਦ ਦੇ ਇਕ ਬੰਦ ਕਮਰੇ, ਤਾਲਾ ਲੱਗੇ ਲਾਕਰ, ਅਲਮਾਰੀਆਂ ਆਦਿ ਦੀ ਵੀ ਤਲਾਸ਼ੀ ਲਈ ਗਈ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਡਬੁਆ ਪੁਲਸ ਸਟੇਸ਼ਨ ਖੇਤਰ ਦੇ ਅੰਦਰ ਸਾਰਾ ਦਿਨ ਮਸਜਿਦਾਂ, ਹੋਰ ਧਾਰਮਿਕ ਅਸਥਾਨਾਂ, ਸਾਈਬਰ ਕੈਫੇ, ਧਰਮਸ਼ਾਲਾਵਾਂ, ਹੋਟਲਾਂ ਅਤੇ ਗੈਸਟ ਹਾਊਸ ਦੀ ਤਲਾਸ਼ੀ ਲਈ ਗਈ। ਇਸ ਦਰਮਿਆਨ ਇਹ ਪਤਾ ਲੱਗਾ ਹੈ ਕਿ ਅੱਤਵਾਦੀ ਮਾਡਿਊਲ ’ਚ ਸ਼ਾਮਲ ਡਾਕਟਰਾਂ ਦਾ ਕੱਟੜਪੰਥੀ ਵੱਲ ਝੁਕਾਅ 2019 ਤੋਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸ਼ੁਰੂ ਹੋ ਗਿਆ ਸੀ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਸੱਤ ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ! ਕੇਰਲ 'ਚ ਪਿਆ ਭਾਰੀ ਮੀਂਹ
NEXT STORY