ਪੰਚਕੂਲਾ : ਹਰਿਆਣਾ ਸਰਕਾਰ ਨੇ ਹਰਿਆਣਾ ਦੀਆਂ ਔਰਤਾਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਸਰਕਾਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਮਾਤਰਸ਼ਕਤੀ ਉੱਦਮਤਾ ਯੋਜਨਾ ਲਾਗੂ ਕਰ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਸੁਧਾਰਨ ਲਈ ਬੈਂਕਾਂ ਰਾਹੀਂ 5 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਗੇ। ਇਸ ਨਾਲ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਹਨ। ਪੰਚਕੂਲਾ ਦੀ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਕਿਹਾ ਕਿ ਵਿਭਾਗ ਨੇ ਪੰਚਕੂਲਾ ਜ਼ਿਲ੍ਹੇ ਲਈ 40 ਕੇਸਾਂ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ
ਇਨ੍ਹਾਂ ਔਰਤਾਂ ਨੂੰ ਮਿਲ ਸਕਦੈ 5 ਲੱਖ ਰੁਪਏ ਦਾ ਕਰਜ਼ਾ
ਹਰਿਆਣਾ ਸਰਕਾਰ ਵਲੋਂ ਲਾਗੂ ਕੀਤੀ ਗਈ ਇਸ ਯੋਜਨਾ ਦਾ ਲਾਭ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ। ਮਹਿਲਾ ਉੱਦਮੀ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਮਹਿਲਾ ਬਿਨੈਕਾਰ ਪਹਿਲਾਂ ਕਰਜ਼ਾ ਡਿਫਾਲਟਰ ਨਹੀਂ ਹੋਣੀ ਚਾਹੀਦੀ। ਇਸ ਯੋਜਨਾ ਦੇ ਤਹਿਤ ਔਰਤਾਂ 3 ਸਾਲਾਂ ਲਈ ਕਰਜ਼ੇ ਦੀ ਸਮੇਂ ਸਿਰ ਅਦਾਇਗੀ 'ਤੇ 7 ਫ਼ੀਸਦੀ ਵਿਆਜ ਸਬਸਿਡੀ ਪ੍ਰਾਪਤ ਕਰ ਸਕਦੀਆਂ ਹਨ, ਜੋ ਹਰਿਆਣਾ ਮਹਿਲਾ ਵਿਕਾਸ ਨਿਗਮ ਦੁਆਰਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - PM Modi ਨੇ ਸਟੇਜ 'ਤੇ 3 ਵਾਰ BJP ਉਮੀਦਵਾਰ ਦੇ ਛੂਹੇ ਪੈਰ, ਛਿੱੜੀ ਚਰਚਾ, ਵੀਡੀਓ ਵਾਇਰਲ
ਔਰਤਾਂ ਸ਼ੁਰੂ ਕਰ ਸਕਦੀਆਂ ਨੇ ਇਹ ਕੰਮ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਡੇਅਰੀ, ਉਦਯੋਗ ਵਿਭਾਗ ਦੀ ਸੂਚੀ ਵਿਚ ਸ਼ਾਮਲ ਨਕਾਰਾਤਮਕ ਗਤੀਵਿਧੀਆਂ ਅਤੇ ਕੇਵੀਆਈਬੀ ਨੂੰ ਛੱਡ ਕੇ ਹੋਰ ਸਾਰੀਆਂ ਗਤੀਵਿਧੀਆਂ ਸ਼ਾਮਲ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਆਵਾਜਾਈ ਦੇ ਵਾਹਨਾਂ ਤਹਿਤ ਆਟੋ ਰਿਕਸ਼ਾ, ਛੋਟੇ ਸਾਮਾਨ ਢੋਣ ਵਾਲੇ ਵਾਹਨ, ਤਿੰਨ ਪਹੀਆ ਵਾਹਨ, ਈ-ਰਿਕਸ਼ਾ, ਟੈਕਸੀ ਆਦਿ ਅਤੇ ਸਾਮਾਜਿਕ ਅਤੇ ਨਿੱਜੀ ਸੇਵਾ ਗਤੀਵਿਧੀਆਂ ਦੇ ਤਹਿਤ ਸੈਲੂਨ, ਬਿਊਟੀ ਪਾਰਲਰ, ਟੇਲਰਿੰਗ, ਬੁਟੀਕ, ਫੋਟੋ ਕਾਪੀ ਦੀ ਦੁਕਾਨ, ਪਾਪੜ ਬਣਾਉਣਾ, ਅਚਾਰ ਬਣਾਉਣਾ, ਹਲਵਾਈ ਦੀ ਦੁਕਾਨ, ਭੋਜਨ ਸਟਾਲ, ਆਈਸ-ਕ੍ਰੀਮ ਬਣਾਉਣ ਵਾਲੀ ਇਕਾਈ, ਬਿਸਕੁਟ ਬਣਾਉਣਾ, ਹੈਂਡਲੂਮ, ਬੈਗ ਬਣਾਉਣਾ, ਕੰਟੀਨ ਸੇਵਾ ਆਦਿ ਕਈ ਤਰ੍ਹਾਂ ਦੇ ਕੰਮ ਸ਼ੁਰੂ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ - ਨਾ ਆਓ ਅਯੁੱਧਿਆ..., ਜਾਣੋ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਕਿਉਂ ਕੀਤੀ ਅਜਿਹੀ ਅਪੀਲ
ਲੋੜੀਂਦੇ ਦਸਤਾਵੇਜ਼
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਨਿਰਧਾਰਤ ਦਸਤਾਵੇਜ਼ ਅਰਜ਼ੀ ਦੇ ਨਾਲ ਜਮ੍ਹਾ ਕਰਵਾਉਣੇ ਪੈਣਗੇ। ਇਨ੍ਹਾਂ ਦਸਤਾਵੇਜ਼ਾਂ ਵਿੱਚ ਅਰਜ਼ੀ ਫਾਰਮ, ਰਾਸ਼ਨ ਕਾਰਡ/ਪਰਿਵਾਰਕ ਪਛਾਣ ਪੱਤਰ, ਆਧਾਰ ਕਾਰਡ, ਦੋ ਪਾਸਪੋਰਟ ਆਕਾਰ ਦੀਆਂ ਫੋਟੋਆਂ, ਰਿਹਾਇਸ਼ੀ ਸਰਟੀਫਿਕੇਟ, ਪ੍ਰਾਜੈਕਟ ਰਿਪੋਰਟ, ਸਿਖਲਾਈ ਸਰਟੀਫਿਕੇਟ/ਅਨੁਭਵ ਸਰਟੀਫਿਕੇਟ ਸ਼ਾਮਲ ਹਨ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨਿਗਮ ਦੇ ਦਫ਼ਤਰ ਜ਼ਿਲ੍ਹਾ ਮੈਨੇਜਰ, ਹਰਿਆਣਾ ਮਹਿਲਾ ਵਿਕਾਸ ਨਿਗਮ ਕਮਰਾ ਨੰਬਰ 52 ਤੀਜੀ ਮੰਜ਼ਿਲ, ਨਵੀਂ ਇਮਾਰਤ ਮਿੰਨੀ ਸਕੱਤਰੇਤ ਸੈਕਟਰ-1 ਪੰਚਕੂਲਾ ਨਾਲ ਟੈਲੀਫੋਨ ਨੰਬਰ 0172-2585271 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - ਅਜੀਬੋਗਰੀਬ ਘਟਨਾ : 35 ਸਾਲਾ ਔਰਤ ਨੇ ਨਿਗਲਿਆ Mobile Phone, ਫਿਰ ਜੋ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਹੁਰੇ ਘਰ ਦੇ ਬਾਹਰ ਧਰਨੇ 'ਤੇ ਬੈਠੀ ਨੂੰਹ; ਸਹੁਰਿਆ ਦਾ ਨਹੀਂ ਪਸੀਜਿਆ ਦਿਲ, ਜਾਣੋ ਪੂਰਾ ਮਾਮਲਾ
NEXT STORY