ਨਵੀਂ ਦਿੱਲੀ ( ਬਿਊਰੋ, ਸੁਨੀਲ ਪਾਂਡੇ)- ਭਾਰਤੀ ਰੇਲਵੇ ਦੀ ਵੀ. ਆਈ. ਪੀ. ਟ੍ਰੇਨ ਵੰਦੇ ਭਾਰਤ ਇਸ ਮਹੀਨੇ ਕਈ ਸ਼ਹਿਰਾਂ ਤੋਂ ਦੌੜੇਗੀ। ਰੇਲਵੇ ਦੀ 5 ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚਲਾਉਣ ਦੀ ਤਿਆਰੀ ਹੈ। ਇਨ੍ਹਾਂ ਸਾਰੀਆਂ ਟ੍ਰੇਨਾਂ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ 26 ਜੂਨ ਨੂੰ ਝੰਡੀ ਦਿਖਾਉਣਗੇ।
ਇਸ ’ਚ ਚੋਣ ਸੂਬਾ ਮੱਧ ਪ੍ਰਦੇਸ਼ ਵੀ ਹੈ, ਜਿਸ ਨੂੰ 2 ਵੰਦੇ ਭਾਰਤ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਇੱਥੇ ਭੋਪਾਲ ਤੋਂ ਜਬਲਪੁਰ ਅਤੇ ਭੋਪਾਲ ਤੋਂ ਇੰਦੌਰ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ਨੂੰ ਜੋਡ਼ਨ ਲਈ ਪਟਨਾ-ਰਾਂਚੀ ਵੰਦੇ ਭਾਰਤ ਐਕਸਪ੍ਰੈੱਸ ਚਲਾਈ ਜਾਵੇਗੀ। ਦੱਖਣ ਭਾਰਤ ’ਚ ਬੇਂਗਲੁਰੁ-ਹੁਬਲੀ ਵੰਦੇ ਭਾਰਤ ਐਕਸਪ੍ਰੈੱਸ ਵੀ ਸ਼ੁਰੂ ਹੋਵੇਗੀ।
ਰੇਲ ਮੰਤਰਾਲਾ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਟ੍ਰੇਨਾਂ ਦੀ ਸ਼ੁਰੂਆਤ ਕਰਨਗੇ। ਸੂਤਰਾਂ ਅਨੁਸਾਰ 5 ’ਚੋਂ 2 ਵੰਦੇ ਭਾਰਤ ਮੱਧ ਪ੍ਰਦੇਸ਼ ’ਚ ਚੱਲਣਗੀਆਂ, ਜਿੱਥੇ ਨਵੰਬਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਦੋਂ ਕਿ ਓਡਿਸ਼ਾ ਰੇਲ ਹਾਦਸੇ ਕਾਰਨ ਰੱਦ ਹੋ ਗਈ ਗੋਆ ਮਡਗਾਂਵ ਤੋਂ ਮੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐੱਸ. ਐੱਮ. ਟੀ.) ਤੱਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੀ ਵੀ ਸ਼ੁਰੂਆਤ ਇਸ ਦਿਨ ਹੋਵੇਗੀ ।
ਓਧਰ ਭਾਰਤੀ ਰੇਲਵੇ ਦੀ ਪੂਰਨ ਸਵਦੇਸ਼ੀ ਤਕਨੀਕ ਅਤੇ ਡਿਜ਼ਾਈਨ ’ਤੇ ਆਧਾਰਿਤ ਵੰਦੇ ਭਾਰਤ ਐਕਸਪ੍ਰੈੱਸ ਦਾ ਪਹਿਲਾ ਸਲੀਪਰ ਜਾਂ ਸਲੀਪਰ ਐਡੀਸ਼ਨ ਜੂਨ, 2025 ਤੋਂ ਪਹਿਲਾਂ ਆ ਜਾਵੇਗਾ। ਉਸ ਤੋਂ ਬਾਅਦ ਯਾਤਰੀ ਸਫਰ ਕਰ ਸਕਣਗੇ। ਇਹ ਸਰੁੱਿਖਆ ਅਤੇ ਸੁਰੱਖਿਆ ਦੇ ਯੂਰਪੀਅਨ ਮਾਪਦੰਡਾਂ ’ਤੇ ਆਧਾਰਿਤ ਹੋਵੇਗਾ।
ਇਸਨ੍ਹੂੰ ਲੈ ਕੇ ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ (ਬੀ. ਐੱਚ. ਈ. ਐੱਲ. ) ਅਤੇ ਟੀਟਾਗੜ੍ਹ ਰੇਲ ਸਿਸਟਮਸ ਲਿਮਟਿਡ (ਟੀ. ਆਰ. ਐੱਸ. ਐੱਲ.) ਦੇ ਸੰਯੁਕਤ ਕੰਸੋਰਟਮ ਅਤੇ ਰੇਲਵੇ ਬੋਰਡ ਵਿਚਾਲੇ ਸਮਝੌਤਾ ਹੋਇਆ।
ਕਾਂਗਰਸ ਨੇ UCC ਨੂੰ ਲੈ ਕੇ ਭਾਜਪਾ ਸਰਕਾਰ ਦੀ ਕੀਤੀ ਆਲੋਚਨਾ
NEXT STORY