ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ਦੇ ਇਕ ਨਿੱਜੀ ਸਕੂਲ ਵਿਚ 5 ਸਾਲ ਦੀ ਬੱਚੀ ਦੇ ਜਿਨਸੀ ਸ਼ੋਸ਼ਣ ਦੀ ਘਟਨਾ ਸਾਹਮਣੇ ਆਈ ਹੈ। UKG ਵਿਚ ਪੜ੍ਹਦੀ ਇਕ ਛੋਟੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਦੋਸ਼ੀ 15 ਸਾਲਾਂ ਦਾ ਲੜਕਾ ਨਿਕਲਿਆ, ਜਿਸ ਨੂੰ ਪੁਲਸ ਨੇ ਫੜ ਕੇ ਬਾਲ ਨਿਗਰਾਨ ਘਰ ਭੇਜ ਦਿੱਤਾ ਹੈ।
ਪੁਲਸ ਸੂਤਰਾਂ ਮੁਤਾਬਕ, ਯੂਕੇਜੀ ਵਿਚ ਪੜ੍ਹਦੀ ਪੰਜ ਸਾਲਾ ਬੱਚੀ ਦੀ ਮਾਂ ਨੂੰ ਸ਼ੱਕ ਹੋ ਗਿਆ ਤਾਂ ਜਦੋਂ ਉਸਨੇ ਲੜਕੀ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਸਕੂਲ ਵਿਚ ਇਕ ਵੱਡੀ ਉਮਰ ਦਾ ਲੜਕਾ ਉਸਦੇ ਨਾਲ ਗੰਦੇ ਕੰਮ ਕਰ ਰਿਹਾ ਸੀ। ਲੜਕੀ ਨੂੰ ਨਾਲ ਲੈ ਕੇ ਉਸ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਸਕੂਲ ਮੈਨੇਜਮੈਂਟ ਅਤੇ ਬਾਅਦ 'ਚ ਪੁਲਸ ਕੋਲ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ਦਿੱਲੀ ਨੂੰ ਮਿਲੇਗੀ ਟੋਇਆਂ ਤੋਂ ਮੁਕਤੀ, ਅਕਤੂਬਰ ਦੇ ਅੰਤ ਤਕ ਹੋਵੇਗੀ PWD ਦੀਆਂ ਸੜਕਾਂ ਦੀ ਮੁਰੰਮਤ : ਆਤਿਸ਼ੀ
ਲੜਕੀ ਨਾਲ ਵਾਪਰੀ ਘਟਨਾ ਦੀ ਰਿਪੋਰਟ ਦਰਜ ਕਰਾਉਣ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰ ਪੁਲਸ ਨੂੰ ਨਾਲ ਲੈ ਕੇ ਲੜਕੀ ਨੂੰ ਸਕੂਲ ਲੈ ਕੇ ਗਏ ਤਾਂ ਲੜਕੀ ਨੇ ਕਲਾਸ ਦਿਖਾਈ ਜਿੱਥੇ ਉਸ ਨਾਲ ਵੱਡੇ ਲੜਕੇ ਵੱਲੋਂ ਸਰੀਰਕ ਸ਼ੋਸ਼ਣ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਲੜਕੀ ਚੌਕੀਦਾਰ ਦੇ ਕਮਰੇ ਕੋਲ ਪਹੁੰਚੀ ਤਾਂ ਉਥੇ ਖੜ੍ਹੇ ਇਕ ਲੜਕੇ ਨੂੰ ਦੇਖ ਕੇ ਉਸ ਨੇ ਦੱਸਿਆ ਕਿ ਇਹ ਉਹ ਲੜਕਾ ਹੈ ਜਿਸ ਨੇ ਉਸ ਨਾਲ ਗੰਦਾ ਕੰਮ ਕੀਤਾ ਹੈ। ਲੜਕੀ ਨੇ ਜਦੋਂ ਮੁਲਜ਼ਮ ਨੂੰ ਪਛਾਣ ਲਿਆ ਤਾਂ ਲੜਕਾ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੂੰ ਫੜ ਲਿਆ ਗਿਆ।
ਪੁਲਸ ਸੂਤਰਾਂ ਮੁਤਾਬਕ, ਉਕਤ ਮੁਲਜ਼ਮ ਦੀ ਉਮਰ 15 ਸਾਲਾਂ ਦੀ ਹੈ। ਬੱਚੀ ਨਾਲ ਛੇੜਛਾੜ ਕਰਨ ਵਾਲਾ ਉਕਤ ਲੜਕਾ ਵੀ ਉਸੇ ਸਕੂਲ ਦਾ ਵਿਦਿਆਰਥੀ ਹੈ। ਪੁਲਸ ਸਟੇਸ਼ਨ ਇੰਡਸਟਰੀਅਲ ਏਰੀਆ ਨੇ ਬਾਲ ਛੇੜਛਾੜ ਕਰਨ ਵਾਲੇ ਲੜਕੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ 2012 (ਪੋਕਸੋ ਐਕਟ) ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੱਚੀ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਬਾਲ ਨਿਗਰਾਨ ਘਰ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਖੜਗੇ ਦੀ ਸਿਹਤ ਦਾ ਜਾਣਿਆ ਹਾਲ, ਫੋਨ 'ਤੇ ਕੀਤੀ ਗੱਲ
NEXT STORY