ਨਵੀਂ ਦਿੱਲੀ (ਏਜੰਸੀ)- ਬ੍ਰੇਨ ਟਿਊਮਰ ਤੋਂ ਪੀੜਤ ਛੋਟੀ ਬੱਚੀ ਨੂੰ ਬੇਹੋਸ਼ ਕੀਤੇ ਬਿਨਾਂ ਟਿਊਮਰ ਤੋਂ ਛੁਟਕਾਰਾ ਦਿਵਾਉਣ ਦੇ ਨਾਲ ਹੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼, ਦਿੱਲੀ) ਨੇ ਮੈਡੀਕਲ ਦੀ ਦੁਨੀਆ ਵਿਚ ਰਿਕਾਰਡ ਬਣਾ ਦਿੱਤਾ ਹੈ। ਇਕ ਫੋਟੋ ਦਿਖਾਉਂਦੇ ਹੋਏ ਸਰਜਨ ਕਹਿੰਦੇ ਹਨ ਕਿ ਇਹ ਕਿਸ ਦੀ ਹੈ? ਬੱਚੀ ਕਹਿੰਦੀ ਹੈ- ਇਹ ਤਾਂ ਸਾਡੇ ਪੀ.ਐੱਮ. ਮੋਦੀ ਹਨ। ਬੱਚੀ ਗੱਲ ਕਰਦੀ ਰਹੀ ਅਤੇ ਡਾਕਟਰ ਸਰਜਰੀ ਕਰਦੇ ਰਹੇ। ਤਿੰਨ ਘੰਟਿਆਂ 'ਚ ਸਰਜਰੀ ਪੂਰੀ ਹੋਈ। ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਲੋਅ ਗਰੇਡ ਦਾ ਟਿਊਮਰ ਸੀ। ਉਸ ਨੂੰ ਦੌਰੇ ਪੈ ਰਹੇ ਸਨ, ਜਿਸ ਕਾਰਨ ਨਿਊਰੋ ਸਰਜਰੀ ਟੀਮ ਨੇ ਸਰਜਰੀ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਸੀਤ ਲਹਿਰ ਦੇ ਕਹਿਰ ਦਰਮਿਆਨ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਧਾਈਆਂ ਗਈਆਂ ਛੁੱਟੀਆਂ
ਏਮਜ਼ ਦੇ ਐਨੇਸਥੀਸੀਆ ਵਿਭਾਗ ਦੇ ਪ੍ਰੋਫੈਸਰ ਡਾ. ਮਿਹਿਰ ਪਾਂਡਯਾ ਨੇ ਕਿਹਾ,''ਸਰਜਰੀ ਚੁਣੌਤੀਪੂਰਨ ਸੀ, ਕਿਉਂਕਿ ਬੱਚੀ ਦੀ ਉਮਰ ਬਹੁਤ ਘੱਟ ਸੀ। ਆਈ.ਵੀ. ਰਾਹੀਂ ਦਵਾਈ ਦਿੱਤੀ ਗਈ, ਜਿਸ ਨਾਲ ਬੱਚੀ ਸੌਂ ਗਈ। ਇਸ ਤੋਂ ਬਾਅਦ 16 ਟੀਕੇ ਲਗਾ ਕੇ ਸਾਰੇ ਨਰਵ ਨੂੰ ਬਲਾਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਰਜਰੀ ਸ਼ੁਰੂ ਕੀਤੀ ਜਾਂਦੀ ਹੈ। ਹੋਸ਼ 'ਚ ਹੁੰਦੇ ਹੋਏ ਸਰਜਰੀ ਦਾ ਮਕਸਦ ਇਹ ਹੁੰਦਾ ਹੈ ਕਿ ਜੇਕਰ ਇਸ ਦੌਰਾਨ ਬੱਚੀ 'ਤੇ ਬੁਰਾ ਅਸਰ ਹੁੰਦਾ ਹੈ ਤਾਂ ਸਰਜਨ ਨੂੰ ਉਸੇ ਸਮੇਂ ਪਤਾ ਲੱਗ ਜਾਂਦਾ ਹੈ। ਅਚਾਨਕ ਮਰੀਜ਼ ਗੱਲ ਕਰਨਾ ਬੰਦ ਕਰ ਦੇਵੇ ਤਾਂ ਸਰਜਨ ਸਮਝ ਜਾਂਦਾ ਹੈ ਕਿ ਬ੍ਰੇਨ ਦੇ ਸਪੀਚ ਏਰੀਆ 'ਚ ਕੁਝ ਹੋਇਆ ਹੈ। ਇਸ ਤੋਂ ਪਹਿਲਾਂ ਇਕ 30 ਸਾਲਾ ਨੌਜਵਾਨ ਦੀ ਸਰਜਰੀ ਹੋਈ ਸੀ, ਜਿਸ ਨੇ ਹਨੂੰਮਾਨ ਚਾਲੀਸਾ ਪੜ੍ਹਦੇ ਹੋਏ ਸਰਜਰੀ ਕਰਵਾਈ ਸੀ। ਇਸ ਦੇ ਨਾਲ ਹੀ ਇਹ ਬੱਚੀ ਦੁਨੀਆ ਦੀ ਅਜਿਹੀ ਪਹਿਲੀ ਇਨਸਾਨ ਬਣ ਗਈ ਹੈ, ਜਿਸ ਦੀ ਪੂਰੇ ਹੋਸ਼ੋ-ਹਵਾਸ ’ਚ ਸਰਜਰੀ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਜਰਾਤ 'ਚ CM ਮਾਨ ਦੇ ਕੇਂਦਰ 'ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਵਾਲੇ ਸਿਰਫ਼ ਸੁਣਾਉਂਦੇ ਨੇ ਜੁਮਲੇ
NEXT STORY