ਦਿੱਲੀ(ਬਿਊਰੋ): 52 ਫੀਸਦੀ ਵਾਹੀਯੋਗ ਜ਼ਮੀਨਾਂ ਪਹਿਲਾਂ ਹੀ ਖਰਾਬ ਹੋ ਚੁੱਕੀਆਂ ਹਨ, ਦੁਨੀਆ ’ਚ ਮਿੱਟੀ ਦੇ ਸੰਕਟ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਦਗੁਰੂ ਨੇ ਮਾਰਚ ’ਚ ਇਕੱਲੇ ਮੋਟਰਸਾਈਕਲ ਸਵਾਰ ਦੇ ਰੂਪ ’ਚ 100 ਦਿਨ 30,000 ਕਿਲੋਮੀਟਰ ਦੀ ‘ਜਰਨੀ ਟੂ ਸੇਵ ਸਾਇਲ’ ਦੇ ਜ਼ਿਆਦਾਤਰ ਹਿੱਸੇ, ਮੱਧ ਏਸ਼ੀਆ ਦੇ ਕੁਝ ਹਿੱਸਿਆਂ ਦੇ ਨਾਲ ਨਾਲ ਮੱਧ-ਪੂਰਬ ਦੇ ਹਿੱਸੇ ’ਚ ਮਿੱਟੀ ਨੂੰ ਬਚਾਉਣ ਲਈ ਸਖ਼ਤ ਲੋੜ ’ਤੇ ਧਿਆਨ ਕੇਂਦਰਿਤ ਕੀਤਾ ਹੈ।
ਇਸ ਮਕਸਦ ਪ੍ਰਤੀ ਆਪਣੀ ਅਥੱਕ ਪ੍ਰਤੀਬੱਧਤਾ ’ਚ ਸਦਗੁਰੂ ਬਰਫ਼, ਰੇਤੀਲੇ ਤੂਫਾਨ, ਬਾਰਿਸ਼ ਅਤੇ ਜ਼ੀਰੋ ਤੋਂ ਹੇਠਾਂ ਦੇ ਤਾਪਮਾਨ ਸਮੇਤ ਬੇਹੱਦ ਜੋਖਮ ਭਰੇ ਹਾਲਾਤਾਂ ਤੋਂ ਲੰਘ ਰਹੇ ਹਨ। ਯਾਤਰਾ ਦੌਰਾਨ, ਉਨ੍ਹਾਂ ਨੇ ਹਰੇਕ ਦੇਸ਼ ’ਚ ਸਿਆਸੀ ਨੇਤਾਵਾਂ, ਮਿੱਟੀ ਦੇ ਮਾਹਿਰਾਂ, ਨਾਗਰਿਕਾਂ, ਮੀਡੀਆ ਵਰਕਰਾਂ ਅਤੇ ਪ੍ਰਭਾਵਕਾਰੀ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਮਿੱਟੀ ਦੇ ਗਾਇਬ ਹੋਣ ਨਾਲ ਨਜਿੱਠਣ ਦੀ ਤਤਕਾਲ ਲੋੜ ਬਾਰੇ ਜਾਗਰੂਕ ਕੀਤਾ ਹੈ । ਇਕ ਸ਼ਾਨਦਾਰ ਪ੍ਰਾਪਤੀ ਹਾਸਲ ਕਰਦੇ ਹੋਏ ‘ਮਿੱਟੀ ਬਚਾਓ’ ਮੁਹਿੰਮ ਪਹਿਲਾਂ ਹੀ 2 ਬਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ, ਜਿਸ ’ਚ 72 ਦੇਸ਼ ਮਿੱਟੀ ਨੂੰ ਬਚਾਉਣ ਲਈ ਕੰਮ ਕਰਨ ਲਈ ਸਹਿਮਤ ਹੋਏ ਹਨ।
ਇਹ ਵੀ ਪੜ੍ਹੋ- CM ਮਾਨ ਵੱਲੋਂ ਬ੍ਰਿਟਿਸ਼ ਹਾਈ ਕਮਿਸ਼ਨਰ ਨਾਲ ਮੁਲਾਕਾਤ, ਚੰਡੀਗੜ੍ਹ ਤੋਂ ਲੰਡਨ ਵਿਚਾਲੇ ਸਿੱਧੀ ਉਡਾਣ ਦੀ ਕੀਤੀ ਵਕਾਲਤ
ਸਦਗੁਰੂ ਨੇ ਕਿਹਾ ਕਿ ਮਿੱਟੀ ਸਾਡੀ ਜਾਇਦਾਦ ਨਹੀਂ ਹੈ, ਇਹ ਇਕ ਵਿਰਾਸਤ ਹੈ, ਜੋ ਪੀੜ੍ਹੀਆਂ ਤੋਂ ਸਾਡੇ ਕੋਲ ਆਈ ਹੈ ਅਤੇ ਸਾਨੂੰ ਇਸ ਨੂੰ ਜਿੰਦਾ ਮਿੱਟੀ ਦੇ ਰੂਪ ’ਚ ਆਉਣ ਵਾਲੀ ਪੀੜ੍ਹੀਆਂ ਨੂੰ ਦੇਣਾ ਚਾਹੀਦਾ ਹੈ।
‘ਮਿੱਟੀ ਬਚਾਓ’ ਮੁਹਿੰਮ ਦੇ ਪਹਿਲੇ 50 ਦਿਨਾਂ ’ਚ ਜੁੜੇ ਕਈ ਅੰਤਰਰਾਸ਼ਟਰੀ ਸੰਗਠਨ
1.ਕੌਮਾਂਤਰੀ ਸੰਗਠਨ ਜੋ ਹਾਲਾਤੀ ਕਾਰਵਾਈ ਦੀ ਲੀਡਰਸ਼ਿਪ ਕਰ ਰਹੇ ਹਨ, ਜਿਵੇਂ ਕਿ ਇੰਟਰਨੈਸ਼ਨਲ ਯੂਨੀਅਨ ਆਫ਼ ਕੰਜਰਵੇਸ਼ਨ ਆਫ਼ ਨੇਸ਼ਨਜ਼ (ਆਈ.ਯੂ.ਸੀ.ਐੱਨ.) ਅਤੇ ਯੂਨਾਇਟਿਡ ਨੇਸ਼ਨਜ਼ (ਯੂ.ਐੱਨ) ਏਜੰਸੀਆਂ-ਯੂਨਾਇਟਿਡ ਨੇਸ਼ਨਜ਼ ਕਨਵੈਂਸ਼ਨ ਟੂ ਕਾਂਬੈਟ ਡੇਜਰਟੀਫਿਕੇਸ਼ਨ (ਯੂ.ਐੱਨ.ਸੀ.ਸੀ.ਡੀ), ਵਰਲਡ ਫੂਡ ਪ੍ਰੋਗਰਾਮ (ਡਬਲਿਊ.ਐੱਫ.ਪੀ.) ਅਤੇ ਯੂਨਾਇਟਿਡ ਨੇਸ਼ਨਜ਼ ਐਨਵਾਇਰਮੈਂਟਲ ਪ੍ਰੋਗਰਾਮ (ਯੂ.ਐੱਨ.ਈ.ਪੀ.) ਮੁਹਿੰਮ ਦੇ ਨਾਲ ਸਾਂਝੇਦਾਰੀ ਕਰਨ ਲਈ ਆ ਚੁੱਕੇ ਹਨ।
2.ਪਹਿਲਾਂ 50 ਦਿਨਾਂ 'ਚ ਮੁਹਿੰਮ ਦੇ ਰਾਹੀਂ ਕੈਰੀਬਿਆਈ ਦੇਸ਼ਾਂ ਅਜਰਬੈਜਾਨ, ਰੋਮਾਨੀਆ, ਯੂ.ਏ.ਈ. ਸਮੇਤ ਕਈ ਦੇਸ਼ਾਂ ਨੂੰ ਮਿੱਟੀ ਦੀ ਰੱਖਿਆ ਲਈ ਨੀਤੀਆਂ ਬਣਾਉਣ ਲਈ ‘ਮਿੱਟੀ ਬਚਾਓ’ ਦੇ ਨਾਲ ਸਮਝੌਤਾ ਹੋਇਆ ਹੈ।
3.54 ਰਾਸ਼ਟਰਮੰਡਲ ਰਾਸ਼ਟਰ (ਕਾਮਨਵੈਲਥ ਆਫ ਨੇਸ਼ਨਜ਼) ਅਤੇ ਨਾਲ ਹੀ ਯੂਰਪੀ ਸੰਘ ਅਤੇ ਕਈ ਅਖਿਲ ਯੂਰਪੀ ਸੰਗਠਨ ਵੀ ‘ਮਿੱਟੀ ਬਚਾਓ’ ਮੁਹਿੰਮ ਦਾ ਸਮਰਥਨ ਕਰਨ ਲਈ ਅੱਗੇ ਆਏ ਹਨ।
4.ਚੈੱਕ ਗਣਰਾਜ, ਸਲੋਵਾਕੀਆ, ਬੁਲਗਾਰੀਆ, ਇਟਲੀ, ਵੈਟੀਕਨ ਅਤੇ ਸੂਰੀਨਾਮ, ਗਣਰਾਜ ਨੇ ਮਿੱਟੀ ਬਚਾਓ ਮੁਹਿੰਮ ਦੇ ਨਾਲ ਤਾਲਮੇਲ ਪ੍ਰਗਟ ਕੀਤਾ ਹੈ।
5.ਜਰਮਨੀ ਦੇ ਸਿੱਖਿਆ ਮੰਤਰਾਲਾ ’ਚ ਜਰਮਨੀ ਦੇ ਬੱਚਿਆਂ ਨੂੰ #savesoil ਮਿੱਟੀ ਬਚਾਓ ਮੁਹਿੰਮ 'ਚ ਹਿੱਸਾ ਲੈਣ ਦਾ ਹੁਕਮ ਭੇਜਿਆ ਹੈ। ਬੱਚਿਆਂ ਦੀਆਂ ਕਲਾਕ੍ਰਿਤੀਆਂ ਨੂੰ 'ਮਿੱਟੀ ਬਚਾਓ' ਕਲਾ ਅਤੇ ਕਵਿਤਾ ਦੀ ਇਕ ਵੈਸ਼ਵਿਕ ਪ੍ਰਦਰਸ਼ਨੀ ਦੇ ਹਿੱਸੇ ਦੇ ਰੂਪ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ।
6.ਸਭ ਤੋਂ ਪ੍ਰਭਾਵਸ਼ਾਲੀ ਗੈਰ-ਸਰਕਾਰੀ ਇਸਲਾਮੀ ਸੰਗਠਨਾਂ 'ਚੋਂ ਇਕ, ਮੁਸਲਿਮ ਵਰਲਡ ਲੀਗ ਨੇ ਮਿੱਟੀ ਨੂੰ ਗਾਇਬ ਹੋਣ ਤੋਂ ਬਚਾਉਣ ਦੇ ਵੈਸ਼ਵਿਕ ਅੰਦੋਲਨ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ।
ਮੁਹਿੰਮ ਨੂੰ ਦੁਨੀਆਭਰ ’ਚ ਸਮਰਥਨ
* ਦੁਨੀਆ ਭਰ ਦੇ ਹਜ਼ਾਰਾਂ ਪ੍ਰਭਾਵਕਾਰੀ ਵਿਅਕਤੀ, ਮਸ਼ਹੂਰ ਹਸਤੀਆਂ, ਖਿਡਾਰੀ, ਪੱਤਰਕਾਰ ਅਤੇ ਸਾਇੰਟਿਸਟ ਆਪਣੀ ਆਵਾਜ਼ ਉਠਾਉਣ ਅਤੇ ਮਿੱਟੀ ਦੇ ਗਾਇਬ ਹੋਣ ਦੇ ਬਾਰੇ ’ਚ ਜਾਗਰੂਕਤਾ ਫੈਲਾਉਣ ਲਈ ਅੱਗੇ ਆਏ ਹਨ।
* ਜਲਵਾਯੂ ਪਰਿਵਰਤਨ ਨੂੰ ਘੱਟ ਕਰਨ ਅਤੇ ਮਿੱਟੀ ਦੇ ਮੁੜ ਜੀਵਨ ਰਾਹੀਂ ਖੁਰਾਕ ਸੁਰੱਖਿਆ ਵਧਾਉਣ ਲਈ ਫਰਾਂਸੀਸੀ ਸਰਕਾਰ ਦੀ \"4 ਪ੍ਰਤੀ 1000\" ਪਹਿਲ ਨੇ ਵੀ ਮਿੱਟੀ ਬਚਾਓ ਦੇ ਨਾਲ ਇਕ ਸਮਝੌਤਾ ਗਿਆਪਨ (ਐੱਮ.ਓ.ਯੂ.) 'ਤੇ ਹਸਤਾਖਰ ਕੀਤੇ ਹਨ।
* ਯਾਤਰਾ ਦੌਰਾਨ ਸਾਰੇ ਸ਼ਹਿਰਾਂ 'ਚ ਮਿੱਟੀ ਬਚਾਓ ਪ੍ਰੋਗਰਾਮਾਂ ਨੂੰ ਕਵਰ ਕਰਨ ਵਾਲੇ 18 ਦੇਸ਼ਾਂ ਦੇ 250 ਤੋਂ ਵੱਧ ਮੀਡੀਆ ਆਊਟਲੈਟਸ ਨਾਲ ਇਸ ਅੰਦੋਲਨ ਨੂੰ ਦੁਨੀਆ ਭਰ ਦੇ ਲੋਕਾਂ ਤੋਂ ਭਾਰੀ ਪ੍ਰਤੀਕਿਰਿਆ ਮਿਲੀ ਹੈ।
* ਅੱਧ ਮਿਲੀਅਨ ਤੋਂ ਵੱਧ ਵਿਦਿਆਰਥੀਆਂ ਨੇ ਭਾਰਤ 'ਚ ਆਪਣੇ ਮੰਤਰੀਆਂ ਨੂੰ ਪੱਤਰ ਲਿਖ ਕੇ ਮਿੱਟੀ ਦੇ ਮੁੜ ਜੀਵਨ ਲਈ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
* ਭਾਰਤ 'ਚ ਵੱਖ-ਵੱਖ ਪਾਰਟੀਆਂ ਜਿਵੇਂ ਕਿ ਕਾਂਗਰਸ, ਭਾਜਪਾ, 'ਆਪ' , ਟੀ.ਆਰ.ਐੱਸ, ਬੀਜਦ, ਸਪਾ, ਸ਼ਿਵਸੈਨਾ ਅਤੇ ਕਈ ਹੋਰਨਾਂ ਦੇ ਸਿਆਸੀ ਨੇਤਾਵਾਂ ਅਤੇ ਨੇਤਾਵਾਂ ਨੇ ਪੂਰੇ ਦਿਲ ਨਾਲ ਮੁਹਿੰਮ ਦਾ ਸਮਰਥਨ ਕੀਤਾ ਹੈ।
* ਸਦਗੁਰੂ ਨੇ ਮਰੁਸਥਲੀਕਰਨ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਸੰਮੇਲਨ (ਯੂ.ਐੱਨ.ਸੀ.ਸੀ.ਡੀ.) ਦੇ ਪਾਰਟੀਆਂ ਦੇ ਸੰਮੇਲਨ (ਸੀ.ਓ.ਪੀ. 15) ਦੇ 15ਵੇਂ ਸੈਸ਼ਨ 'ਚ 193 ਦੇਸ਼ਾਂ ਨੂੰ ਸੰਬੋਧਨ ਕੀਤਾ। ਸਦਗੁਰੂ ਨੇ ਆਪਣੇ ਸਬੰਧ 'ਚ ਇਕ ਵਿਆਪਕ ਮਕਸਦ 'ਤੇ ਜ਼ੋਰ ਦਿੱਤਾ- ਖੇਤੀਬਾੜੀ ਯੋਗ 'ਚ ਮਿੱਟੀ ਘੱਟੋ ਘੱਟ 3-6 ਫੀਸਦੀ ਜੈਵਿਕ ਸਮੱਗਰੀ ਯਕੀਨੀ ਕਰਨਾ ਹੈ।
ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨੇ ਸਿੱਧੂ ਨੂੰ ਲੈ ਕੇ ਆਖੀਆਂ ਇਹ ਗੱਲਾਂ, CM ਮਾਨ ਦੀ ਕੀਤੀ ਤਾਰੀਫ਼
ਸੂਬਿਆਂ ਦੀ ਯਾਤਰਾ ਕਰਨਗੇ ਸਦਗੁਰੂ
ਸਦਗੁਰੂ ਇਸ ਮਹੀਨੇ ਦੇ ਅਖੀਰ 'ਚ ਗੁਜਰਾਤ ਦੇ ਜਾਮਗਰ ਪਹੁੰਚਣਗੇ ਅਤੇ 25 ਦਿਨਾਂ 'ਚ 9 ਸੂਬਿਆਂ ਦੀ ਯਾਤਰਾ ਕਰਨਗੇ। ਮਿੱਟੀ ਬਚਾਓ ਮੁਹਿੰਮ ਯਾਤਰਾ ਕਾਵੇਰੀ ਨਦੀ ਦੇ ਬੇਸਿਨ 'ਚ ਖਤਮ ਹੋਵੇਗੀ, ਜਿੱਥੇ ਸਦਗੁਰੂ ਵਲੋਂ ਸ਼ੁਰੂ ਕੀਤੇ ਗਏ 'ਕਾਵੇਰੀ ਕਾਲਿੰਗ' ਪ੍ਰਾਜੈਕਟ ਨੇ 1,25,000 ਕਿਸਾਨਾਂ ਨੂੰ ਮਿੱਟੀ ਅਤੇ ਕਾਵੇਰੀ ਨਦੀ ਨੂੰ ਮੁੜ ਜ਼ਿੰਦਾ ਕਰਨ ਲਈ 62 ਮਿਲੀਅਨ ਰੁੱਖ ਲਾਉਣ ’ਚ ਸਮਰੱਥ ਬਣਾਇਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗੁਜਰਾਤ : ਮੁੰਦਰਾ ਬੰਦਰਗਾਹ ਤੋਂ 56 ਕਿਲੋਗ੍ਰਾਮ ਨਸ਼ੇ ਵਾਲਾ ਪਦਾਰਥ ਜ਼ਬਤ
NEXT STORY