ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਥ ਦੇ ਸੂਚਨਾ ਸਲਾਹਕਾਰ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਲਾਕਡਾਊਨ ਦੇ ਕਾਰਨ ਪ੍ਰਦੇਸ਼ 'ਚ ਵਾਪਸ ਆਏ 51 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਦਿੱਤਾ ਹੈ ਤੇ ਅਗਲੇ ਹਫਤੇ 10 ਲੱਖ ਹੋਰ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਹੈ। ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਮ੍ਰਿਤਯੂੰਜੈ ਕੁਮਾਰ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਹੁਣ ਤੱਕ 51 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਚੁੱਕੀ ਹੈ। ਇਸ 'ਚ ਜ਼ਿਆਦਾ ਰੁਜ਼ਗਾਰ ਮਨਰੇਗਾ ਯੋਜਨਾ ਦੇ ਤਹਿਤ ਦਿੱਤੇ ਗਏ ਹਨ। ਸੂਬਾ ਸਰਕਾਰ ਵਲੋਂ ਜਾਰੀ ਇਕ ਬਿਆਨ ਦੇ ਅਨੁਸਾਰ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਇਕ ਬੈਠਕ 'ਚ ਦੱਸਿਆ ਕਿ ਪ੍ਰਦੇਸ਼ 'ਚ 51 ਲੱਖ ਮਜ਼ਦੂਰਾਂ ਤੇ ਵਰਕਰਾਂ ਨੂੰ ਰੁਜ਼ਗਾਰ ਨਾਲ ਜੋੜਿਆ ਜਾ ਚੁੱਕਿਆ ਹੈ। ਮ੍ਰਿਤਯੂੰਜੈ ਨੇ ਦੱਸਿਆ ਕਿ ਸੂਬਾ ਸਰਕਾਰ ਅਗਲੇ ਹਫਤੇ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦੇਵੇਗੀ।
ਲੱਦਾਖ ਘਟਨਾਕ੍ਰਮ ਬਾਰੇ ਸਹੀ ਸਮਾਂ ਆਉਣ 'ਤੇ ਦਿਆਂਗੇ ਪੂਰੀ ਜਾਣਕਾਰੀ: ਰਾਜਨਾਥ
NEXT STORY