ਅਗਰਤਲਾ (ਵਾਰਤਾ)— ਤ੍ਰਿਪੁਰਾ 'ਚ ਸੈਰ-ਸਪਾਟੇ ਨੂੰ ਵਧਾਉਣ ਦੇ ਮਕਸਦ ਨਾਲ ਸੂਬੇ ਦੀ ਭਾਜਪਾ ਅਤੇ ਇੰਡੀਜਿਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ (ਆਈ. ਪੀ. ਐੱਫ. ਟੀ.) ਸਰਕਾਰ ਨੇ 51 ਸ਼ਕਤੀਪੀਠਾਂ ਦਾ ਨਿਰਮਾਣ ਕਰਨ ਲਈ 14.22 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ ਪਹਿਲਾਂ ਤੋਂ ਮੌਜੂਦ ਸੈਰ-ਸਪਾਟਾ ਵਾਲੀਆਂ ਥਾਵਾਂ ਦਾ ਨਵੀਨੀਕਰਣ ਕਰਨ ਤੋਂ ਇਲਾਵਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਘੱਟ ਲਾਗਤ 'ਚ ਕਈ ਕਦਮ ਚੁੱਕੇ ਹਨ। ਸ਼ਕਤੀਪੀਠ ਮੰਦਰ ਹਿੰਦੂ ਰਿਵਾਜ ਮੁਤਾਬਕ ਏਸ਼ੀਆ ਦੀਆਂ 51 ਥਾਵਾਂ 'ਤੇ ਬਣਾਏ ਗਏ ਹਨ। ਇਨ੍ਹਾਂ ਮੰਦਰਾਂ ਨੂੰ ਮੁਸ਼ਕਲ ਨਾਲ ਹੀ ਦੇਸ਼ ਦੇ ਲੋਕ ਦੇਖ ਪਾਉਂਦੇ ਹਨ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਮਾਤਾ ਤ੍ਰਿਪੁਰੇਸ਼ਵਰੀ ਦੇਵੀ ਮੰਦਰ ਕੋਲ ਉਦੈਪੁਰ ਦੇ ਫੁਲਕੁਮਾਰੀ ਪਿੰਡ ਵਿਚ 51 ਸ਼ਕਤੀਪੀਠ ਮੰਦਰਾਂ ਦਾ ਨਿਰਮਾਣ ਕਰਾਉਣ ਦਾ ਫੈਸਲਾ ਲਿਆ ਹੈ।

ਓਧਰ ਸੂਬੇ ਦੇ ਸੈਰ-ਸਪਾਟਾ ਮੰਤਰੀ ਪ੍ਰਣਜਿਤ ਸਿੰਘ ਰਾਏ ਨੇ ਦੱਸਿਆ ਕਿ ਏਸ਼ੀਆ 'ਚ ਸਥਿਤ 51 ਸ਼ਕਤੀਪੀਠਾਂ 'ਚ 38 ਸ਼ਕਤੀਪੀਠ ਭਾਰਤ 'ਚ, 6 ਬੰਗਲਾਦੇਸ਼ 'ਚ, 3 ਨੇਪਾਲ 'ਚ, 2 ਪਾਕਿਸਤਾਨ 'ਚ, ਤਿੱਬਤ ਅਤੇ ਸ਼੍ਰੀਲੰਕਾ 'ਚ 1-1 ਸ਼ਕਤੀਪੀਠ ਮੰਦਰ ਸਥਿਤ ਹੈ। ਇਸ ਵਜ੍ਹਾ ਤੋਂ ਸੂਬਾ ਸਰਕਾਰ ਨੇ ਇਨ੍ਹਾਂ ਸਾਰੀਆਂ ਸ਼ਕਤੀਪੀਠਾਂ ਦਾ ਨਿਰਮਾਣ ਇਕ ਹੀ ਥਾਂ 'ਤੇ ਕਰਾਉਣ ਦਾ ਫੈਸਲਾ ਲਿਆ ਹੈ। ਮੰਤਰੀ ਨੇ ਦੱਸਿਆ ਕਿ ਸੈਰ-ਸਪਾਟਾ ਵਿਭਾਗ 51 ਸ਼ਕਤੀਪੀਠਾਂ ਦਾ ਨਿਰਮਾਣ ਕਰਵਾਉਣ ਲਈ ਸ਼ੁਰੂਆਤੀ ਤੌਰ 'ਤੇ 44 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ, ਜਿਸ ਲਈ ਰਾਸ਼ੀ ਮੁਹੱਈਆ ਕਰਨ ਲਈ 15ਵੇਂ ਵਿੱਤੀ ਕਮਿਸ਼ਨ ਕੋਲ ਭੇਜਿਆ ਹੈ। ਸਾਨੂੰ ਉਮੀਦ ਹੈ ਕਿ ਵਿੱਤੀ ਕਮਿਸ਼ਨ ਤੋਂ ਇਹ ਰਾਸ਼ੀ ਮਿਲ ਜਾਵੇਗੀ।
ਹਾਪੁੜ 'ਚ ਭਾਜਪਾ ਨੇਤਾ ਦਾ ਦਿਨਦਿਹਾੜੇ ਕਤਲ, ਫਾਇਰਿੰਗ ਤੋਂ ਬਾਅਦ ਬਦਮਾਸ਼ ਫਰਾਰ
NEXT STORY