ਨਵੀਂ ਦਿੱਲੀ - ਕੋਰੋਨਾਵਾਇਰਸ ਨਾਲ ਹੁਣ ਤੱਕ ਦੇਸ਼ ਭਰ ਵਿਚ ਕਰੀਬ 548 ਡਾਕਟਰ, ਨਰਸ ਅਤੇ ਪੈਰਾ-ਮੈਡੀਕਲ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਵਿਚ ਫੀਲਡ ਵਿਚ ਕੰਮ ਕਰਨ ਵਾਲੇ ਕਰਮਚਾਰੀ, ਵਾਰਡ-ਬੁਆਏ, ਸਫਾਈ ਕਰਮਚਾਰੀ, ਸੁਰੱਖਿਆ ਗਾਰਡ, ਲੈਬ ਅਟੈਂਡੈਂਟਸ, ਚਪੜਾਸੀ ਅਤੇ ਰਸੋਈ ਘਰ ਦੇ ਕਰਮਚਾਰੀ ਸ਼ਾਮਲ ਨਹੀਂ ਹਨ। ਇਹ ਪਤਾ ਨਹੀਂ ਲੱਗਾ ਹੈ ਕਿ ਇਹ ਡਾਕਟਰ, ਨਰਸ ਅਤੇ ਪੈਰਾ-ਮੈਡੀਕਲ ਕਰਮੀ ਕਿਥੋਂ ਵਾਇਰਸ ਦੀ ਲਪੇਟ ਵਿਚ ਆਏ। ਇਨਾਂ ਅੰਕੜਿਆਂ ਵਿਚ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੇਂਦਰ ਅਤੇ ਰਾਜ ਸਰਕਾਰ ਦੇ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਡਾਕਟਰ, ਨਰਸ ਅਤੇ ਪੈਰਾ-ਮੈਡੀਕਲ ਸ਼ਾਮਲ ਹਨ। ਦੇਸ਼ ਵਿਚ ਕੋਵਿਡ-19 ਤੋਂ ਪ੍ਰਭਾਵਿਤ ਪਾਏ ਗਏ ਕਈ ਡਾਕਟਰਾਂ ਦੀ ਮੌਤ ਵੀ ਹੋ ਚੁੱਕੀ ਹੈ, ਹਾਲਾਂਕਿ ਅਜੇ ਉਨ੍ਹਾਂ ਦੀ ਸਟੀਕ ਗਿਣਤੀ ਦਾ ਪਤਾ ਨਹੀਂ ਲੱਗਾ ਹੈ। ਹੁਣ ਤੱਕ ਰਾਸ਼ਟਰੀ ਰਾਜਧਾਨੀ ਵਿਚ 69 ਡਾਕਟਰ ਕੋਵਿਡ-19 ਤੋਂ ਪ੍ਰਭਾਵਿਤ ਪਾਏ ਗਏ ਹਨ। ਸਫਦਰਜੰਗ ਹਸਪਤਾਲ ਵਿਚ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਵਿਚ 7 ਰੈਜ਼ੀਡੈਂਟ ਡਾਕਟਰਾਂ ਅਤੇ ਇਕ ਪ੍ਰੋਫੈਸਰ ਸਮੇਤ 13 ਮੈਡੀਕਲ ਕਰਮੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਏਮਸ ਵਿਚ ਹੁਣ ਤੱਕ ਰੈਜ਼ੀਡੈਂਟ ਡਾਕਟਰ ਅਤੇ 5 ਨਰਸਾਂ ਸਮੇਤ ਕਰੀਬ 10 ਮੈਡੀਕਲ ਦੇਖਭਾਲ ਕਰਮੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਹਸਪਤਾਲ ਵਿਚ ਕੁਝ ਸੁਰੱਖਿਆ ਗਾਰਡ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਕਾਰਨ 126 ਲੋਕਾਂ ਦੀ ਮੌਤ ਹੋ ਜਾਣ ਨਾਲ ਇਸ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 1820 ਹੋ ਗਈ, ਜਦਕਿ ਕੋਰੋਨਾਵਾਇਰਸ ਦੇ ਮਮਲੇ ਵਧ ਕੇ 52,349 ਹੋ ਗਏ ਹਨ। ਇਸ ਦੌਰਾਨ ਕੋਰੋਨਾ ਦੇ 2,958 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1,457 ਮਰੀਜ਼ ਰੀ-ਕਵਰ ਹੋਏ ਹਨ। ਹੁਣ ਤੱਕ ਕੁਲ 15,640 ਲੋਕ ਵਾਇਰਸ ਨੂੰ ਹਰਾ ਚੁੱਕੇ ਹਨ। ਮਰੀਜ਼ਾਂ ਦੇ ਵਾਇਰਸ ਮੁਕਤ ਹੋਣ ਦੀ ਦਰ 28.72 ਫੀਸਦੀ ਹੈ। ਹੁਣ 33,514 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਜਾਰੀ ਹੈ। ਮੰਤਰਾਲੇ ਨੇ ਮੰਗਲਵਾਰ ਸ਼ਾਮਲ ਆਖਿਆ ਸੀ ਕਿ ਮਾਮਲਿਆਂ ਦੀ ਰਾਸ਼ਟਰ ਵਿਆਪੀ ਸਥਿਤੀ ਇਸ ਦੀ ਵੈੱਬਸਾਈਟ 'ਤੇ ਦਿਨ ਵਿਚ ਸਿਰਫ ਇਕ ਵਾਰ, ਦੁਪਹਿਰ ਨੂੰ ਅਪਡੇਟ ਕੀਤੀ ਜਾਵੇਗੀ। ਹੁਣ ਤੱਕ ਇਹ ਦਿਨ ਵਿਚ 2 ਵਾਰ ਕੀਤੀ ਜਾਂਦੀ ਰਹੀ ਸੀ।
ਪੁੱਤਰ ਨੂੰ ਵਾਪਸ ਲਿਆਉਣ ਲਈ ਦਿਵਯਾਂਗ ਮਹਿਲਾ ਨੇ 18 ਘੰਟੇ ਚਲਾਇਆ ਸਕੂਟਰ
NEXT STORY